ਗੋਆ ਤੱਟ ‘ਤੇ ਮਾਲਵਾਹਕ ਜਹਾਜ਼ ਨੂੰ ਲੱਗੀ ਅੱਗ; 1 ਦੀ ਮੌਤ

ਗੋਆ ਦੇ ਬੈਤੁਲ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਕੰਟੇਨਰ ਕਾਰਗੋ ਵਪਾਰੀ ਜਹਾਜ਼ – ਐਮਵੀ ਮਾਰਸਕ ਫਰੈਂਕਫਰਟ – ਵਿੱਚ ਇੱਕ ਅੱਗ ਲੱਗ ਗਈ। ਜਹਾਜ਼ਰਾਨੀ ਮੰਤਰਾਲੇ ਦੇ ਅਧਿਕਾਰੀ ਮੁਤਾਬਕ ਅੱਗ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫਿਲੀਪੀਨਜ਼ ਦੇ ਵਿਅਕਤੀ ਵਜੋਂ ਹੋਈ ਹੈ। ਜਹਾਜ਼ ਵਿੱਚ ਫਿਲੀਪੀਨੋ, ਮੋਂਟੇਨੇਗ੍ਰੀਨ ਅਤੇ ਯੂਕਰੇਨੀ ਨਾਗਰਿਕਾਂ ਸਮੇਤ ਚਾਲਕ ਦਲ ਦੇ 21 ਮੈਂਬਰ ਸਵਾਰ ਸਨ ਅਤੇ ਇਹ ਜਹਾਜ਼ ਬੰਦਰਗਾਹ ਤੋਂ ਕੋਲੰਬੋ, ਸ਼੍ਰੀਲੰਕਾ ਜਾ ਰਿਹਾ ਸੀ।ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਥਿਤ ਤੌਰ ‘ਤੇ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਫੈਲ ਗਈ। ਉਨ੍ਹਾਂ ਨੂੰ ਉਦੋਂ ਹੀ ਸੁਚੇਤ ਕੀਤਾ ਗਿਆ ਜਦੋਂ ਚਾਲਕ ਦਲ ਅੱਗ ਬੁਝਾਉਣ ਵਿੱਚ ਕਾਮਯਾਬ ਨਾ ਹੋ ਸਕਿਆ।

Spread the love