ਨੌਕਰੀਓ ਕੱਢੇ ਗਏ ਮੁਲਾਜ਼ਮਾਂ ਵੱਲੋਂ ਐਲਨ ਮਸਕ ਤੇ ‘ਸਪੇਸਐਕਸ’ ਖ਼ਿਲਾਫ਼ ਕੇਸ

‘ਸਪੇਸਐਕਸ’ ਅਤੇ ਉਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ’ਤੇ ਕੰਪਨੀ ਦੇ ਅੱਠ ਸਾਬਕਾ ਕਰਮਚਾਰੀਆਂ ਨੇ ਕੇਸ ਦਾਇਰ ਕੀਤਾ ਹੈ। ਇਨ੍ਹਾਂ ਸਾਬਕਾ ਕਰਮਚਾਰੀਆਂ ਨੇ ਦੋਸ਼ ਲਾਇਆ ਹੈ ਕਿ ਮਸਕ ਨੇ ਕੰਪਨੀ ’ਚ ਵੱਡੇ ਪੱਧਰ ’ਤੇ ਜਿਨਸੀ ਸ਼ੋਸ਼ਣ ਅਤੇ ਮੁਲਾਜ਼ਮਾਂ ਨਾਲ ਜਾਨਵਰਾਂ ਜਿਹਾ ਸਲੂਕ ਕੀਤੇ ਜਾਣ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਉਨ੍ਹਾਂ ਨੂੰ ਕੰਪਨੀ ਤੋਂ ਕੱਢ ਦਿੱਤਾ। ਕੈਲੀਫੋਰਨੀਆ ਸੂਬੇ ਦੀ ਅਦਾਲਤ ’ਚ ਕੇਸ ਦਾਇਰ ਕਰਨ ਵਾਲੇ ਕਰਮਚਾਰੀਆਂ ਨੇ ਕੰਪਨੀ ਦੇ ਪ੍ਰਬੰਧਨ ਨੂੰ 2022 ’ਚ ਲਿਖੇ ਖੁੱਲ੍ਹੇ ਪੱਤਰ ’ਚ ਆਪਣੀਆਂ ਸ਼ਿਕਾਇਤਾਂ ਦਾ ਵੇਰਵਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਅਗਲੇ ਦਿਨ ਚਾਰ ਜਣਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਹੋਰਨਾਂ ਨੂੰ ਬਾਅਦ ਵਿੱਚ ਅੰਦਰੂਨੀ ਜਾਂਚ ਮਗਰੋਂ ਨੌਕਰੀ ਤੋਂ ਕੱਢ ਦਿੱਤਾ ਗਿਆ। ਜਨਵਰੀ ’ਚ ਸੰਘੀ ਕੌਮੀ ਕਿਰਤ ਸਬੰਧ ਬੋਰਡ ਨੇ ਸਪੇਸਐਕਸ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ।

Spread the love