ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ’ਚ ਮੀਂਹ ਦਾ ਸੰਭਾਵਨਾ: ਮੈਚ ਸ਼ੁਰੂ

ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਨੇ ਅੱਜ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫ਼ਰੀਕਾ ਲਈ ਸਪਿੰਨਰ ਤਬਰੇਜ਼ ਸ਼ਮਸੀ, ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਦੀ ਥਾਂ ਆਇਆ ਹੈ। ਇਹੀ ਟੀਮ ’ਚ ਇਕੋ ਇਕ ਬਦਲਾਅ ਹੈ, ਜਦੋਂ ਕਿ ਆਸਟਰੇਲੀਆ ਨੇ ਮਾਰਕਸ ਸਟੋਇਨਿਸ ਅਤੇ ਸੀਨ ਐਬੋਟ ਦੀ ਜਗ੍ਹਾ ਮਾਰਨਸ ਲਾਬੂਸ਼ੇਨ ਅਤੇ ਮਿਸ਼ੇਲ ਸਟਾਰਕ ਨੂੰ ਲਿਆ ਗਿਆ ਹੈ। ਇਥੇ ਬੱਦਲ ਛਾਏ ਹੋਏ ਹਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

Spread the love