‘ਆਪ’ ਦੇ ਕੁਲਦੀਪ ਕੁਮਾਰ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦਾ ਵਿਵਾਦਤ ਨਤੀਜਾ ਪਲਟਾਉਣ ਤੋਂ ਬਾਅਦ ਹਾਰੇ ਹੋਏ ਆਪ-ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਸ਼ਹਿਰ ਦਾ ਨਵਾਂ ਮੇਅਰ ਐਲਾਨ ਦਿੱਤਾ ਹੈ। ਇਸ ਚੋਣ ’ਚ ਪਹਿਲਾਂ ਭਾਜਪਾ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ ਹੋਈ ਸੀ। ਅਦਾਲਤ ਨੇ ਚੋਣ ਪ੍ਰਕਿਰਿਆ ’ਚ ਗੰਭੀਰ ਖਾਮੀਆਂ ਪਾਏ ਜਾਣ ਮਗਰੋਂ ਚੋਣ ਅਧਿਕਾਰੀ ਅਨਿਲ ਮਸੀਹ ਜੋ ਕਿ ਭਾਜਪਾ ਆਗੂ ਵੀ ਹਨ, ਖ਼ਿਲਾਫ਼ ਅਦਾਲਤ ਸਾਹਮਣੇ ਝੂਠਾ ਬਿਆਨ ਦੇ ਕੇ ਗੰਭੀਰ ਅਪਰਾਧ ਕਰਨ ਦੇ ਦੋਸ਼ ਹੇਠ ਮੁਕੱਦਮਾ ਚਲਾਉਣ ਦਾ ਹੁਕਮ ਵੀ ਦਿੱਤਾ ਹੈ।

Spread the love