ਕੈਨੇਡਾ ਸਰਕਾਰ ਨੇ ਵਰਕ ਪਰਮਿਟ ਨੇ ਵੱਡੇ ਬਦਲਾਅ ਕੀਤੇ ਹਨ। ਹਰੇਕ ਕਿੱਤੇ ‘ਚ TFW (Temporary Foreign Workers) ਪ੍ਰੋਗਰਾਮ ਤਹਿਤ LMIA ਨਹੀਂ ਦਿੱਤੀ ਜਾ ਸਕੇਗੀ। ਭਾਵ ਅਜਿਹੇ ਕਿੱਤੇ ਜਿਨ੍ਹਾਂ ‘ਚ ਵਰਕਰ ਕੈਨੇਡਾ ਤੋਂ ਮਿਲ ਸਕਦੇ ਹੋਣ, ਲਈ LMIA ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ।ਜਿਨ੍ਹਾਂ ਖੇਤਰਾਂ ‘ਚ ਬੇਰੁਜ਼ਗਾਰੀ ਦਰ 6 ਫੀਸਦੀ ਤੋਂ ਉਪਰ ਹੈ, ਉਨ੍ਹਾਂ ਖੇਤਰਾਂ ‘ਚ ਕਾਰੋਬਾਰੀ LMIA ਨਹੀਂ ਦੇ ਸਕਣਗੇ । ਕੋਈ ਵੀ ਕਾਰੋਬਾਰੀ ਆਪਣੇ ਕੁੱਲ ਕਾਮਿਆਂ ਦੀ ਗਿਣਤੀ ਦਾ 20 ਫੀਸਦੀ ਹੀ ਹੋਰ ਵਿਦੇਸ਼ੀ ਕਾਮੇ ਰੱਖ ਸਕਣਗੇ । ਸਰਕਾਰ ਰੈਸਟੋਰੈਂਟਾਂ , ਟਰਾਂਸਪੋਰਟਰਾਂ ਆਦਿ ਕਾਰੋਬਾਰਾਂ ‘ਚ LMIA ਦੀ ਦੁਰਵਰਤੋਂ ਨੂੰ ਰੋਕਣ ਨੂੰ ਯਕੀਨੀ ਬਣਾਏਗੀ । ਪਿੱਛਲੇ ਵਿੱਤੀ ਸਾਲ ਦੌਰਾਨ LMIA ਫਰਾਡ ਦੇ ਕਾਰੋਬਾਰੀਆਂ ਨੂੰ 2.1 ਮਿਲੀਅਨ ਦੇ ਜੁਰਮਾਨੇ ਕੀਤੇ ਗਏ ਹਨ ਜੋ ਕਿ ਪਿੱਛਲੇ ਵਿਤੀ ਸਾਲ ਦੇ ਮੁਕਾਬਲੇ 36 ਫੀਸਦੀ ਵੱਧ ਹਨ ।