ਰੋਡ ਸ਼ੋਅ ਦੌਰਾਨ ਪੱਥਰ ਵੱਜਣ ਕਾਰਨ ਮੁੱਖ ਮੰਤਰੀ ਜ਼ਖ਼ਮੀ!

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਅੱਜ ਵਿਜੈਵਾੜਾ ’ਚ ਚੋਣ ਪ੍ਰਚਾਰ ਦੌਰਾਨ ਇੱਕ ਅਣਪਛਾਤੇ ਵਿਅਕਤੀ ਵੱਲੋਂ ਸ਼ੱਕੀ ਤੌਰ ’ਤੇ ਪੱਥਰਾਂ ਨਾਲ ਕੀਤੇ ਹਮਲੇ ’ਚ ਜ਼ਖਮੀ ਹੋ ਗਏ। ਇਹ ਘਟਨਾ ਸਿੰਘ ਨਗਰ ਢਾਬਾ ਕੋਟਲਾ ਕੇਂਦਰ ’ਚ ਵਾਪਰੀ ਜਦੋਂ ਰੈੱਡੀ ਲੋਕ ਸਭਾ ਚੋਣਾਂ ਦੇ ਮੱਦੇਨਰਜ਼ਰ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰ ਰਹੇ ਸਨ। ਪੱਥਰ ਵੱਜਣ ਕਾਰਨ ਵਾਈਐੱਸਆਰ ਕਾਂਗਰਸ ਪਾਰਟੀ (ਵਾਈਐੱਸਆਰਸੀਪੀ) ਮੁਖੀ ਦੀ ਖੱਬੀ ਅੱਖ ’ਤੇ ਸੱਟ ਲੱਗੀ ਹੈ। ਵਾਈਐੱਸਆਰਸੀਪੀ ਨੇਤਾਵਾਂ ਨੇ ਇਸ ਘਟਨਾ ਪਿੱਛੇ ਤੇਲਗੂ ਦੇਸਮ ਪਾਰਟੀ ਕਾਰਕੁਨਾਂ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ।

Spread the love