ਬੱਚਿਆਂ ਨੂੰ ਕਾਰ ਥੱਲੇ ਦੇਣ ਵਾਲੇ ਨੂੰ ਮੌਤ ਦੀ ਸਜ਼ਾ

ਚੀਨ ਦੀ ਅਦਾਲਤ ਨੇ ਦੱਖਣੀ ਹੁਨਾਨ ਸੂਬੇ ਵਿੱਚ ਪਿਛਲੇ ਮਹੀਨੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ’ਤੇ ਕਾਰ ਚੜ੍ਹਾਉਣ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਸਜ਼ਾ ’ਤੇ ਦੋ ਸਾਲ ਲਈ ਰੋਕ ਰਹੇਗੀ। ਅਦਾਲਤ ਦੇ ਬਿਆਨ ਮੁਤਾਬਕ, ਹੁਆਂਗ ਵੇਨ ਨੂੰ ਲਗਪਗ 18 ਬੱਚਿਆਂ ਸਮੇਤ 30 ਜਣਿਆਂ ਨੂੰ ਜ਼ਖ਼ਮੀ ਕਰਨ ਮਗਰੋਂ ਮੌਕੇ ’ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਪਹਿਲੀ ਵਾਰ ਅੰਕੜੇ ਜਾਰੀ ਕੀਤੇ ਹਨ। ਕਾਰ ਚਾਲਕ ਨੂੰ ਦੋ ਸਾਲ ਦੀ ਰਾਹਤ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜੇ ਦੋਸ਼ੀ ਸਜ਼ਾ ਮੁਅੱਤਲੀ ਦੌਰਾਨ ਕੋਈ ਹੋਰ ਅਪਰਾਧ ਨਹੀਂ ਕਰਦਾ ਤਾਂ ਇਹ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਜਾਵੇਗੀ। ਅਦਾਲਤ ਨੇ ਕਿਹਾ ਕਿ ਨਿਵੇਸ਼ ਕੀਤੇ ਪੈਸੇ ਡੁੱਬਣ ਕਾਰਨ ਉਹ ਗੁੱਸੇ ਵਿੱਚ ਸੀ, ਜਿਸ ਮਗਰੋਂ ਉਸ ਨੇ 19 ਨਵੰਬਰ ਨੂੰ ਆਪਣੀ ਕਾਰ ਭੀੜ ’ਤੇ ਚੜ੍ਹਾ ਦਿੱਤੀ।

Spread the love