ਸ਼ਾਸਤਰੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ ਦਾ ਦੇਹਾਂਤ

ਭਰਤਨਾਟਯਮ ਅਤੇ ਕੁਚੀਪੁੜੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ (84) ਦਾ ਅੱਜ ਇੱਥੇ ਅਪੋਲੋ ਹਸਪਤਾਲ ’ਚ ਦੇਹਾਂਤ ਹੋ ਗਿਆ। ਕ੍ਰਿਸ਼ਨਾਮੂਰਤੀ ਦੇ ਮੈਨੇਜਰ ਤੇ ਸੈਕਟਰੀ ਗਣੇਸ਼ ਨੇ ਦੱਸਿਆ ਕਿ ਉਹ ਵਡੇਰੀ ਉਮਰ ਨਾਲ ਸਬੰਧਤ ਰੋਗਾਂ ਤੋਂ ਪੀੜਤ ਸੀ ਅਤੇ ਸੱਤ ਮਹੀਨਿਆਂ ਤੋਂ ਇੱਥੇ ਹਸਪਤਾਲ ਦੇ ਆਈਸੀਯੂੁ ’ਚ ਦਾਖਲ ਸੀ। ਕ੍ਰਿਸ਼ਨਾਮੂਰਤੀ ਦੀ ਦੇਹ ਐਤਵਾਰ ਸਵੇਰੇ 9 ਵਜੇ ਹੌਜ਼ ਖਾਸ ਸਥਿਤ ਉਨ੍ਹਾਂ ਦੇ ਇੰਸਟੀਚਿਊਟ ‘ਯਾਮਨੀ ਸਕੂਲ ਆਫ ਡਾਂਸ’ ਵਿੱਚ ਲਿਆਂਦੀ ਜਾਵੇਗੀ। ਕ੍ਰਿਸ਼ਨਾਮੂਰਤੀ ਦੇ ਪਿੱਛੇ ਪਰਿਵਾਰ ’ਚ ਦੋ ਭੈਣਾਂ ਹਨ। ਯਾਮਿਨੀ ਦਾ ਜਨਮ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਅਧੀਨ ਪਿੰਡ ਮਦਨਾਪੱਲੀ ’ਚ 20 ਦਸੰਬਰ 1940 ਨੂੰ ਹੋਇਆ ਸੀ। ਕ੍ਰਿਸ਼ਨਾਮੂਰਤੀ ਨੂੰ 1968 ’ਚ ਪਦਮਸ੍ਰੀ, 2001 ’ਚ ਪਦਮ ਭੂਸ਼ਣ ਅਤੇ 2016 ’ਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ।

Spread the love