ਸ਼ਿਮਲਾ, ਕੁੱਲੂ ਤੇ ਮੰਡੀ ‘ਚ ਬੱਦਲ ਫਟੇ, 22 ਜਣੇ ਲਾਪਤਾ

ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਬੱਦਲ ਫਟਣ ਨੇ ਸ਼ਿਮਲਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਦੇ ਉਪਰਲੇ ਹਿੱਸਿਆਂ ਵਿੱਚ ਤਬਾਹੀ ਮਚਾਈ ਹੈ। ਸ਼ਿਮਲਾ ਜ਼ਿਲੇ ਦੇ ਰਾਮਪੁਰ ਡਿਵੀਜ਼ਨ ਦੇ ਝਕੜੀ ਖੇਤਰ ਦੇ ਸਮੇਜ ਖੱਡ ‘ਚ ਹਾਈਡਰੋ ਪ੍ਰੋਜੈਕਟ ਦੇ ਕੋਲ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਹੜ੍ਹ ਨੇ ਹਫੜਾ-ਦਫੜੀ ਮਚਾਈ ਅਤੇ 22 ਲੋਕ ਲਾਪਤਾ ਹੋ ਗਏ। ਇਸੇ ਤਰ੍ਹਾਂ ਮੰਡੀ ਜ਼ਿਲ੍ਹੇ ਦੀ ਚੋਹੜ ਘਾਟੀ ਦੇ ਟਿੱਕਨ ਥਲਟੂ ਕੋਡ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਲੋਕ ਬਚਣ ਲਈ ਜੰਗਲ ਵੱਲ ਭੱਜੇ ਅਤੇ ਕਰੀਬ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਹਨ।

Spread the love