ਦਿੱਲੀ ਵਿਧਾਨ ਸਭਾ ‘ਚ CM ਰੇਖਾ ਗੁਪਤਾ ਨੇ ਸ਼ਰਾਬ ਨੀਤੀ ‘ਤੇ ਪੇਸ਼ ਕੀਤੀ CAG ਰਿਪੋਰਟ

ਦਿੱਲੀ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਭ ਤੋਂ ਪਹਿਲਾਂ ਸਦਨ ਦੀ ਕਾਰਵਾਈ ਉਪ ਰਾਜਪਾਲ ਵੀਕੇ ਸਕਸੈਨਾ ਦੇ ਸੰਬੋਧਨ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਕੈਗ ਦੀ ਰਿਪੋਰਟ ਪੇਸ਼ ਕੀਤੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਧਾਨ ਸਭਾ ਵਿੱਚ ਸ਼ਰਾਬ ਨੀਤੀ ਨਾਲ ਸਬੰਧਤ ਕੈਗ ਦੀ ਰਿਪੋਰਟ ਪੇਸ਼ ਕੀਤੀ। ਕੈਗ ਦੀਆਂ 14 ਰਿਪੋਰਟਾਂ ਵਿੱਚੋਂ ਅੱਜ ਪਹਿਲੀ ਕੈਗ ਰਿਪੋਰਟ ਪੇਸ਼ ਕੀਤੀ ਗਈ ਹੈ।ਨਵੀਂ ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ ਕਰੀਬ 2000 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਵੀਂ ਸ਼ਰਾਬ ਨੀਤੀ ਵਿੱਚ ਪਹਿਲਾਂ ਇੱਕ ਵਿਅਕਤੀ ਨੂੰ ਇੱਕ ਲਾਇਸੈਂਸ ਮਿਲਦਾ ਸੀ। ਪਰ ਨਵੀਂ ਨੀਤੀ ਵਿੱਚ ਇੱਕ ਵਿਅਕਤੀ ਦੋ ਦਰਜਨ ਤੋਂ ਵੱਧ ਲਾਇਸੈਂਸ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 60 ਫੀਸਦੀ ਸ਼ਰਾਬ ਦੀ ਵਿਕਰੀ ਚਾਰ ਸਰਕਾਰੀ ਨਿਗਮਾਂ ਰਾਹੀਂ ਹੁੰਦੀ ਸੀ। ਪਰ ਨਵੀਂ ਸ਼ਰਾਬ ਨੀਤੀ ਵਿੱਚ ਕੋਈ ਵੀ ਪ੍ਰਾਈਵੇਟ ਕੰਪਨੀ ਰਿਟੇਲ ਲਾਇਸੈਂਸ ਲੈ ਸਕਦੀ ਹੈ। ਸ਼ਰਾਬ ਦੀ ਵਿਕਰੀ ‘ਤੇ ਕਮਿਸ਼ਨ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ।

Spread the love