ਅਮਰੀਕੀ ਅੰਬੈਸੀ ਵੱਲੋਂ ਪੰਜਾਬ ਦੇ 7 ਟ੍ਰੈਵਲ ਏਜੰਟਾਂ ਵਿਰੁੱਧ ਪੰਜਾਬ ਦੇ DGP ਨੂੰ ਸ਼ਿਕਾਇਤ

ਅਮਰੀਕੀ ਅੰਬੈਸੀ ਵੱਲੋਂ ਪੰਜਾਬ ਦੇ 7 ਟ੍ਰੈਵਲ ਏਜੰਟਾਂ ਅਤੇ ਪ੍ਰਾਈਵੇਟ ਫ਼ਰਮ ਮਾਲਕਾਂ ਵਿਰੁੱਧ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੰਜਾਬ ਪੁਲਿਸ ਵੱਲੋਂ ਅਮਰੀਕੀ ਅੰਬੈਸੀ ਦੀ ਸ਼ਿਕਾਇਤ ‘ਤੇ 7 ਇਮੀਗ੍ਰੇਸ਼ਨ ਏਜੰਟਾਂ ਅਤੇ ਪ੍ਰਾਈਵੇਟ ਫਰਮ ਮਾਲਕਾਂ ਵਿਰੁੱਧ FIR ਦਰਜ ਕੀਤੀ ਗਈ ਸੀ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਲੁਧਿਆਣਾ ਪੁਲਿਸ ਵੱਲੋਂ ਕਮਲਜੋਤ ਕਾਂਸਲ ਵਾਸੀ ਫੇਜ਼ 7 ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਲਜੋਤ ਕਾਂਸਲ ਸੈਕਟਰ 34-ਏ, ਚੰਡੀਗੜ੍ਹ ਦੀ ਇਕ IT ਫਰਮ “Infowiz” ਦਾ ਮਾਲਕ ਹੈ।

Spread the love