ਕਾਂਗਰਸ ਦੇ ਲੋਕ ਸਭਾ ਮੈਂਬਰ ਦਾ ਦੇਹਾਂਤ

ਮਹਾਰਾਸ਼ਟਰ ਦੀ ਨਾਂਦੇੜ ਲੋਕ ਸਭਾ ਸੀਟ ਤੋਂ ਕਾਂਗਰਸ ਮੈਂਬਰ ਵਸੰਤ ਚਵਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਹੈਦਰਾਬਾਦ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਚਵਾਨ (69) ਨੇ ਸਵੇਰੇ ਕਰੀਬ 4 ਵਜੇ ਆਖਰੀ ਸਾਹ ਲਿਆ। ਉਹ ਪਿਛਲੇ ਹਫ਼ਤੇ ਤੋਂ ਗੁਰਦਿਆਂ ਸਬੰਧੀ ਸਮੱਸਿਆ ਦਾ ਇਲਾਜ ਕਰਵਾ ਰਹੇ ਸਨ। ਚਵਾਨ ਨੇ ਬਿਮਾਰ ਹੋਣ ਦੇ ਬਾਵਜੂਦ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਪ੍ਰਤਾਪ ਪਾਟਿਲ ਚਿਖਲੀਕਰ ਨੂੰ 59,442 ਵੋਟਾਂ ਨਾਲ ਹਰਾਇਆ। ਚਿਖਲੀਕਰ ਪਿਛਲੀ ਲੋਕ ਸਭਾ ਵਿੱਚ ਨਾਂਦੇੜ ਤੋਂ ਮੈਂਬਰ ਸਨ।

Spread the love