ਭਾਰਤੀ ਪਰਿਵਾਰਾਂ ’ਚ ਵੀ ਬੋਤਲਬੰਦ ਸਾਫਟ ਡਰਿੰਕ ਦੀ ਖਪਤ ਵਧੀ

ਦੋ ਸਾਲਾਂ ’ਚ ਔਸਤ ਭਾਰਤੀ ਪਰਵਾਰਾਂ ’ਚ ਬੋਤਲਬੰਦ ਸਾਫਟ ਡਰਿੰਕ ਦੀ ਖਪਤ ਵਧੀ ਹੈ ਅਤੇ ਪਿਛਲੇ ਵਿੱਤੀ ਸਾਲ 2023-24 ’ਚ ਇਹ ਅੰਕੜਾ ਵਧ ਕੇ 50 ਫ਼ੀ ਸਦੀ ਤੋਂ ਵੱਧ ਹੋ ਗਿਆ ਹੈ। ਕਾਂਤਾਰ ਐਫ.ਐਮ.ਸੀ.ਜੀ. ਪਲਸ ਦੀ ਤਾਜ਼ਾ ਰਿਪੋਰਟ ਮੁਤਾਬਕ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਇਹ ਰੁਝਾਨ ਹੋਰ ਵਧਣ ਦੀ ਸੰਭਾਵਨਾ ਹੈ।ਰਿਪੋਰਟ ਮੁਤਾਬਕ ਪਿਛਲੇ ਦੋ ਸਾਲਾਂ ’ਚ ਔਸਤਨ ਪਰਵਾਰ ਨੇ ਬੋਤਲਬੰਦ ਸਾਫਟ ਡਰਿੰਕ ਦੀ ਖਪਤ ’ਚ 250 ਮਿਲੀਲੀਟਰ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ‘ਫੈਬਰਿਕ ਸਾਫ਼ਟਨਰ’ ਹੁਣ ਦੇਸ਼ ਦੇ ਹਰ ਚਾਰ ਘਰਾਂ ’ਚੋਂ ਇਕ ਤੱਕ ਪਹੁੰਚ ਗਏ ਹਨ।

Spread the love