ਪੰਜਾਬ ‘ਚ ਹਰ ਸਾਲ ਸ਼ਰਾਬ ਦੀਆਂ ਲੱਖਾਂ ਬੋਤਲਾਂ ਦੀ ਵਧ ਰਹੀ ਹੈ ਖਪਤ !

ਪੰਜਾਬ ‘ਚ ਪਿਛਲੇ ਸਾਲਾਂ ਤੋਂ ਸ਼ਰਾਬ ਦੀ ਵਿੱਕਰੀ ‘ਚ ਲਗਾਤਾਰ ਵਾਧਾ ਹੋਣ ਕਰਕੇ ਪਿਛਲੇ 6 ਸਾਲਾਂ ‘ਚ ਆਮਦਨ ਦੁੱਗਣੀ ਹੋ ਗਈ ਹੈ । ਸ਼ਰਾਬ ਦੀ ਲਗਾਤਾਰ ਵਧ ਰਹੀ ਸ਼ਰਾਬ ਦੀ ਵਿੱਕਰੀ ਵੀ ਚਿੰਤਾਜਨਕ ਕਹੀ ਜਾ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਰਾਜ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਰਾਬ ਦੀ ਲਗਾਤਾਰ ਵਧ ਰਹੀ ਖਪਤ ਵੀ ਇਸ ਤਰ੍ਹਾਂ ਦੀ ਮੁਹਿੰਮ ਵਿਚ ਰੁਕਾਵਟਾਂ ਪਾਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਕਦੇ ਛੁਪੀਆਂ ਹੋਈਆਂ ਥਾਵਾਂ ‘ਤੇ ਬਣੇ ਸ਼ਰਾਬ ਦੇ ਠੇਕੇ ਹੁਣ ਗਲੀਆਂ, ਮੁਹੱਲਿਆਂ ‘ਚ ਨਜ਼ਰ ਆਉਣ ਲੱਗ ਪਏ ਹਨ ਜਿਸ ਕਰ ਕੇ ਸ਼ਰਾਬ ਦੀ ਰਿਕਾਰਡ ਖਪਤ ਵਧ ਰਹੀ ਹੈ । ਇਕ ਜਾਣਕਾਰੀ ਮੁਤਾਬਿਕ ਹਰ ਸਾਲ 5 ਲੱਖ ਤੋਂ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਵਧ ਰਹੀ ਹੈ । ਪੰਜਾਬ ‘ਚ ਲਗਾਤਾਰ ਵਧ ਰਹੀ ਸ਼ਰਾਬ ਦੀ ਖਪਤ ਕਰਕੇ ਹੀ ਪਿਛਲੇ 6 ਸਾਲਾਂ ‘ਚ ਹੁਣ ਸ਼ਰਾਬ ਤੋਂ 10 ਹਜ਼ਾਰ ਕਰੋੜ ਰੁਪਏ ਆਮਦਨ ਆਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਜਿਸ ਤਰ੍ਹਾਂ ਨਾਲ ਸ਼ਰਾਬ ਦੀ ਖਪਤ ਵਧ ਰਹੀ ਹੈ ਅਤੇ ਮਾਲੀਏ ‘ਚ ਵਾਧਾ ਕਰਨ ਤੋਂ ਇਲਾਵਾ ਡਿਊਟੀਆਂ ‘ਚ ਵਾਧਾ ਕੀਤਾ ਗਿਆ ਹੈ, ਉਸ ਨਾਲ ਸ਼ਰਾਬ ਦੇ ਹੋਰ ਮਹਿੰਗੀ ਹੋਣ ਨਾਲ ਐਕਸਾਈਜ਼ ਵਿਭਾਗ ਨੂੰ 10 ਹਜ਼ਾਰ ਕਰੋੜ ਰੁਪਏ ਦੀ ਆਮਦਨ ਵੀ ਆਸਾਨੀ ਨਾਲ ਮਿਲ ਜਾਵੇਗੀ । ਪੰਜਾਬ ‘ਚ ਹਰ ਸਾਲ ਲੱਖਾਂ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਸਰਕਾਰੀ ਠੇਕਿਆਂ ‘ਤੇ ਹੀ ਨਹੀਂ ਵਧ ਰਹੀ ਹੈ, ਸਗੋਂ ਦੂਜੇ ਪਾਸੇ ਦਰਿਆਵਾਂ ਦੇ ਕੰਢੇ ਕੱਢੀ ਜਾਂਦੀ ਸ਼ਰਾਬ ਅਤੇ ਦੂਜੇ ਕੁੱਝ ਰਾਜਾਂ ਤੋਂ ਆਉਂਦੀ ਨਾਜਾਇਜ਼ ਸ਼ਰਾਬ ਦੀ ਆਮਦ ਕਰ ਕੇ ਤਾਂ ਇਹ ਗਿਣਤੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ । ਇਕ ਜਾਣਕਾਰੀ ਮੁਤਾਬਿਕ ਸਾਲ 2021-22 ‘ਚ ਅੰਗਰੇਜ਼ੀ, ਦੇਸੀ ਸ਼ਰਾਬ ਅਤੇ ਬੀਅਰ ਦੀਆਂ 27 ਕਰੋੜ ਬੋਤਲਾਂ ਤੋਂ ਜ਼ਿਆਦਾ ਖਪਤ ਹੋਈ ਸੀ । ਇਸ ‘ਚ ਨਾਜਾਇਜ਼ ਸ਼ਰਾਬ ਸ਼ਾਮਿਲ ਨਹੀਂ ਹੈ ।

Spread the love