ਐਗਰੀਮੈਂਟਾਂ (ਇਕਰਾਰਨਾਮਿਆਂ) ਦੇ ਦੇਸ਼ ਕੈਨੇਡਾ ‘ਚ ਆਮ ਲੋਕਾਂ ਦੀ ਲੁੱਟ

ਐਗਰੀਮੈਂਟਾਂ (ਇਕਰਾਰਨਾਮਿਆਂ) ਦੇ ਦੇਸ਼ ਕੈਨੇਡਾ ‘ਚ ਆਮ ਲੋਕਾਂ ਦੀ ਲੁੱਟ ਕਿਵੇਂ ਰੁਕੇ

👉ਬਰੈਂਪਟਨ ‘ਚ ਭਵਦੀਪ ਸਿੰਘ ਦੀ ਮੌਤ ਦਾ ਮਾਮਲਾ
👉ਬਿਨਾਂ ਪੜ੍ਹੇ ਐਗਰੀਮੈਂਟ ‘ਤੇ ਦਸਤਖਤ ਕਰਨੇ ਕਿੰਨੇ ਹੋ ਸਕਦੇ ਨੇ ਖਤਰਨਾਕ
👉ਫਾਇਨਾਂਸ ਕੰਪਨੀਆਂ ਵੱਲੋਂ ਅਐਗਰੀਮੈਂਟਾਂ ‘ਚ ਗਾਹਕਾਂ ਨਾਲ ਚਲਾਕੀਆਂ ਮਾਰਨ ਦੀਆਂ ਘਟਨਾਵਾਂ ‘ਚ ਹੋਇਆ ਵਾਧਾ
ਟੋਰਾਂਟੋ- ਕੈਨੇਡਾ ਆਮ ਵਿਉਹਾਰ ‘ਚ ਲੈਣ-ਦੇਣ ਦੇ ਮਾਮਲੇ ‘ਚ ਐਂਗਰੀਮੈਂਟਾਂ ਦਾ ਦੇਸ਼ ਮੰਨਿਆਂ ਜਾਂਦਾ ਹੈ । ਭਾਵ ਛੋਟੀਆਂ ਸੇਵਾਵਾਂ ਤੋਂ ਵੱਡੀਆਂ ਸੇਵਾਵਾਂ ਲੈਣ ਦੇ ਮਾਮਲੇ ‘ਚ, ਇਸੇਤਰਾਂ ਘਰਾਂ ਦਾ ਨਿੱਕਾ ਮੋਟਾ ਸਮਾਨ ਜਿਵੇਂ ਬਾਈਕ , ਚੁੱਲਾ, ਫਰਿੱਜ, ਟੀ.ਵੀ ਅਤੇ ਸਕੂਟਰ, ਮੋਟਰ, ਸਾਈਕਲ, ਟਰੱਕ ਅਤੇ ਘਰਾਂ ਦੀ ਖਰੀਦ ‘ਚ ਐਗਰੀਮੈਂਟ ਸਾਈਨ ਹੁੰਦੇ ਹਨ ।
ਜ਼ਿਆਦਾਤਰ ਐਗਰੀਮੈਂਟ ਕਾਰੋਬਾਰੀਆਂ ਵੱਲੋਂ ਪਹਿਲਾਂ ਤੋਂ ਹੀ ਆਪਣੇ ਵਕੀਲਾਂ ਰਾਂਹੀ ਤਿਆਰ ਕਰਵਾ ਕਿ ਰੱਖੇ ਹੁੰਦੇ ਹਨ । ਗਾਹਕ ਦਾ ਨਾਮ ਪਤਾ ਬਾਅਦ ‘ਚ ਭਰ ਲਿਆ ਜਾਂਦਾ ਹੈ । ਇਨ੍ਹਾਂ ਐਗਰੀਮੈਂਟਾਂ ਦੀ ਸ਼ਬਦਾਵਲੀ ਵੀ ਬਹੁਤ ਜਟਿਲ ਅਤੇ ਘੁੰਡੀਦਾਰ ਹੁੰਦੀ ਹੈ ਕਿ ਆਮ ਬੰਦੇ ਦੇ ਸਮਝ ਨਹੀਂ ਆਉਂਦੀ ।
ਜਦੋਂ ਗਾਹਕ ਕਾਰੋਬਾਰੀ ਕੋਲ ਸੇਵਾਵਾਂ ਲੈਣ ਜਾਂ ਕੋਈ ਵਹੀਕਲ ਖਰੀਦਣ ਜਾਂਦਾ ਹੈ ਤਾਂ ਉਹਨਾਂ ਦਾ ਗਾਹਕ ਪ੍ਰਤੀ ਵਿਉਹਾਰ ਬਹੁਤ ਮਿੱਠਾ ਅਤੇ ਆਪਣੇਪਨ ਵਾਲਾ ਹੁੰਦਾ ਹੈ । ਗਾਹਕ ਦੇ ਐਗਰੀਮੈਂਟ ਦਸਤਖਤ ਕਰਨ ਤੱਕ ਉਹ ਕਈ ਜਬਾਨੀ-ਕਲਾਮੀ ਮਨਮੋਹਕ ਗੱਲਾਂ ਕਰੀ ਜਾਂਦੇ ਹਨ ਹਨ , ਜੋ ਐਗਰੀਮੈਂਟ ਦਾ ਹਿੱਸਾ ਹੁੰਦੀਆਂ ਹੀ ਨਹੀਂ , ਜਿਉਂ ਹੀ ਗਾਹਕ ਦਸਤਖਤ ਕਰਦਾ ਹੈ ਤਾਂ ਕਈ ਕਾਰੋਬਾਰੀਆਂ ਦਾ ਗੱਲਬਾਤ ਕਰਨ ਦਾ ਤਰੀਕਾ/ ਵਿਉਹਾਰ ਬਦਲ.ਜਾਂਦਾ ਹੈ । ਗਾਹਕ ਵੱਲੋਂ ਐਗਰੀਮੈਂਟ ਸਾਈਨ ਕਰਨ ਤੋਂ ਬਾਅਦ ਜੇ ਕੋਈ ਗਾਹਕ ਵੱਲੋਂ ਸਵਾਲ ਕੀਤਾ ਜਾਂਦਾ ਹੈ ਤਾਂ ਬਹੁਤਾ ਪੱਲਾ ਨਹੀਂ ਫੜਾਇਆ ਨਹੀਂ.ਜਾਂਦਾ ਸਗੋਂ ਟਾਲ-ਮਟੋਲ ਵਾਲੀ ਨੀਤੀ ਫੜ ਲਈ ਜਾਂਦੀ.ਹੈ । ਗਾਹਕ ਵੱਲੋਂ.ਕਿਸੇ ਗੱਲ ‘ਤੇ ਇਤਰਾਜ਼ ਕਰਨ ‘ਤੇ ਉਹ ਆਪਣਾ ਅਸਲੀ ਰੰਗ ਵਿਖਾਉਂਦੇ ਹਨ ਅਤੇ ਸਾਈਨ ਕੀਤਾ ਗਿਆ ਐਗਰੀਮੈੰਟ ਕੱਢ ਕਿ ਸਾਹਮਣੇ ਰੱਖ ਦਿੱਤਾ ਜਾਂਦਾ ਹੈ ।
ਹਾਲ ਵਿੱਚ ਹੀ ਬਰੈਂਪਟਨ ਦੇ ਇੱਕ ਕਾਰ ਡੀਲਰ ਵੱਲੋਂ ਨੌਜਵਾਨ ਭਵਦੀਪ ਸਿੰਘ ਨੂੰ ਕਥਿਤ ਤੌਰ ਤੇ ਚਲਾਕੀ ਭਰਿਆ ਐਗਰੀਮੈਂਟ ਸਾਈਨ ਕਰਵਾ ਕਿ ਮਹਿੰਗੀਆਂ ਵਿਆਜ਼ ਦਰਾਂ ‘ਤੇ ਕਾਰ ਵੇਚਣ ਦਾ ਮਾਮਲਾ ਚਰਚਾ ਦਾ ਵਿਸ਼ਾ ਹੈ ਜਿਸ ਦੌਰਾਨ ਕਾਰ ਡੀਲਰ ‘ਤੇ ਭਵਦੀਪ ਸਿੰਘ ਨੂੰ ਕਥਿਤ ਤੌਰ ਤੇ ਜਬਰਦਸਤੀ ਕਾਰ ਖਰੀਦਣ ਲਈ ਮਜਬੂਰ ਕਰਨ ਅਤੇ ਉਕਤ ਨੌਜਵਾਨ ਵੱਲੋਂ ਮਾਨਸਿਕ ਦਬਾਅ ‘ਚ ਆਤਮ ਹੱਤਿਆ ਕਰ ਲੈਣ ਦੀ ਖਬਰ ਨੇ ਸਾਰਿਆਂ ਦੇ ਦਿਲ ਝੰਜੋੜ ਕਿ ਰੱਖ ਦਿੱਤੇ ਹਨ । ਸਾਰੇ ਕਾਰੋਬਾਰੀ ਅਜਿਹੇ ਨਹੀਂ ਹਨ ਪਰ ਚਲਾਕੀਆਂ ਮਾਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਜਾ ਰਹੀ ਹੈ ।

(ਗੁਰਮੁੱਖ ਸਿੰਘ ਬਾਰੀਆ)।

Spread the love