ਜਲੰਧਰ ਪੱਛਮੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਅੱਜ

ਜਲੰਧਰ ਪੱਛਮੀ ਰਾਖਵੇਂ ਹਲਕੇ ਲਈ 10 ਜੁਲਾਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਗਿਣਤੀ ਕੇਂਦਰ ਨੇੜੇ ਆਮ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਹੈ। ਵੋਟਾਂ ਦਾ ਰੁਝਾਨ ਸਵੇਰੇ 9 ਕੁ ਵਜੇ ਆਉਣਾ ਸ਼ੁਰੂ ਹੋ ਜਾਵੇਗਾ ਅਤੇ 10 ਕੁ ਵਜੇ ਤਸਵੀਰ ਸਪਸ਼ਟ ਹੋ ਸਕਦੀ ਹੈ। ਹਲਕੇ ਵਿੱਚ 1 ਲੱਖ 72 ਹਜ਼ਾਰ ਦੇ ਕਰੀਬ ਵੋਟਾਂ ਸਨ ਜਿਨ੍ਹਾਂ ਵਿੱਚੋਂ ਇੱਕ ਲੱਖ ਤੋਂ ਵੀ ਘੱਟ ਵੋਟਾਂ (54.98 ਫ਼ੀਸਦ) ਪੋਲ ਹੋਈਆਂ ਹਨ। ਇਸ ਕਰਕੇ ਵੀ ਨਤੀਜਾ ਛੇਤੀ ਆਉਣ ਦੀ ਸੰਭਾਵਨਾ ਹੈ।

Spread the love