ਤਾਜ ਹੋਟਲ ਗਰੁੱਪ ‘ਤੇ ਸਾਈਬਰ ਹਮਲਾ,15 ਲੱਖ ਗਾਹਕਾਂ ਦਾ ਡਾਟਾ ਚੋਰੀ ਹੋਣ ਦਾ ਦਾਅਵਾ

5 ਨਵੰਬਰ ਨੂੰ ਟਾਟਾ ਗਰੁੱਪ ਦੀ ਮਲਕੀਅਤ ਵਾਲੇ ਤਾਜ ਹੋਟਲ ਗਰੁੱਪ ‘ਤੇ ਇੱਕ ਸਾਈਬਰ ਹਮਲਾ ਹੋਇਆ ਸੀ। ਖਬਰਾਂ ਆਈਆਂ ਹਨ ਕਿ ਹੈਕਰਾਂ ਨੇ ਤਾਜ ਹੋਟਲ ਦੇ ਕਰੀਬ 15 ਲੱਖ ਗਾਹਕਾਂ ਦਾ ਡਾਟਾ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਇਹ ਡਾਟਾ ਵਾਪਸ ਕਰਨ ਲਈ 5000 ਡਾਲਰ ਅਤੇ ਤਿੰਨ ਸ਼ਰਤਾਂ ਵੀ ਰੱਖੀਆਂ ਹਨ। ਹਾਲਾਂਕਿ, ਤਾਜ ਹੋਟਲਜ਼ ਗਰੁੱਪ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਗਾਹਕਾਂ ਦਾ ਡਾਟਾ ਸੁਰੱਖਿਅਤ ਹੈ। ਅਸੀਂ ਇਸ ਸਥਿਤੀ ਬਾਰੇ ਸੁਰੱਖਿਆ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।

Spread the love