ਘਾਤਕ ਹੋਇਆ ਨਵਾਂ ਵਾਇਰਸ, ਮਹਾਰਾਸ਼ਟਰ ‘ਚ 2 ਹੋਰ ਮਰੀਜ਼ਾਂ ਦੀ ਮੌਤ!

ਗੁਇਲੇਨ ਬੈਰੇ ਸਿੰਡਰੋਮ ਦਾ ਕਹਿਰ ਵਧ ਰਿਹਾ ਹੈ। ਜੀਬੀਐਸ ਵਾਇਰਸ ਹੁਣ ਕੋਰੋਨਾ ਵਾਂਗ ਘਾਤਕ ਬਣ ਗਿਆ ਹੈ। ਮਹਾਰਾਸ਼ਟਰ ਵਿੱਚ ਨਾ ਸਿਰਫ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਸਗੋਂ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਜੀਬੀਐਸ ਵਾਇਰਸ ਕਾਰਨ ਦੋ ਹੋਰ ਮੌਤਾਂ ਹੋਈਆਂ।ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ‘ਚ ਗੁਇਲੇਨ ਬੈਰੇ ਸਿੰਡਰੋਮ ਨੇ ਇਕ ਮਰੀਜ਼ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਪੁਣੇ ਵਿੱਚ ਵੀ ਇਸੇ ਵਾਇਰਸ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਪਿੰਪਰੀ ਦੇ ਰਹਿਣ ਵਾਲੇ ਮ੍ਰਿਤਕ ਦੀ ਉਮਰ 36 ਸਾਲ ਸੀ। ਮਹਾਰਾਸ਼ਟਰ ਵਿੱਚ ਹੁਣ ਤੱਕ ਇਸ ਜੀਬੀਐਸ ਵਾਇਰਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਣੇ ਵਿੱਚ ਜੀਬੀਐਸ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਜੀਬੀਐਸ ਵਾਇਰਸ ਦੇ 130 ਮਰੀਜ਼ ਪੁਣੇ ਵਿੱਚ ਹਨ।

Spread the love