ਨਿਊਯਾਰਕ, 28 ਫਰਵਰੀ (ਰਾਜ ਗੋਗਨਾ )- ਹਾਲੀਵੁੱਡ ਅਦਾਕਾਰਾ ਮਿਸ਼ੇਲ ਟ੍ਰੈਚਟਨਬਰਗ (39)ਸਾਲਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਉਹ ਨਿਊਯਾਰਕ ਵਿੱਚ ਆਪਣੇ ਮੈਨਹਟਨ ਅਪਾਰਟਮੈਂਟ ਵਿੱਚ ਉਸ ਨੂੰ ਬੇਹੋਸ਼ ਪਾਇਆ ਗਿਆ ਸੀ। ਉਸਨੇ ਤਿੰਨ ਸਾਲ ਦੀ ਉਮਰ ਵਿੱਚ ਇੱਕ ਬਾਲ ਕਲਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸਨੇ “ਬਫੀ ਦ ਵੈਂਪਾਇਰ ਸਲੇਅਰ” ਅਤੇ “ਗੌਸਿਪ ਗਰਲ” ਵਰਗੀਆਂ ਲੜੀਵਾਰਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ।ਅਤੇ ਪ੍ਰਸ਼ੰਸਕ ਉਸ ਨੂੰ ਪਿਆਰ ਨਾਲ ਬਫੀ ਕਹਿੰਦੇ ਸਨ। ਅਮਰੀਕੀ ਮੀਡੀਆ ਨੇ ਦੱਸਿਆ ਕਿ ਮਿਸ਼ੇਲ ਦੀ ਬੀਤੇਂ ਦਿਨ ਬੁੱਧਵਾਰ ਸਵੇਰੇ ਬਹੁਤ ਘੱਟ ਉਮਰ ਵਿੱਚ ਮੌਤ ਹੋ ਗਈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ਲੈ ਗਈ, ਜਿੱਥੇ ਐਮਰਜੈਂਸੀ ਕਰਮਚਾਰੀਆਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ, ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਮਿਸ਼ੇਲ ਦਾ ਹਾਲ ਹੀ ਵਿੱਚ ਜਿਗਰ ਟ੍ਰਾਂਸਪਲਾਂਟ ਹੋਇਆ ਹੈ। ਉਦੋਂ ਤੋਂ ਹੀ ਉਹ ਬਿਮਾਰੀ ਨਾਲ ਜੂਝ ਰਹੀ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੁਆਰਾ ਯਾਦ ਦਿਵਾਉਣ ਦੇ ਬਾਵਜੂਦ, ਉਸਨੇ ਕਿਹਾ ਕਿ ਉਹ ਸਿਹਤਮੰਦ ਹੈ। ਹਾਲਾਂਕਿ, ਪੁਲਿਸ ਨੂੰ ਸ਼ੱਕ ਹੈ ਕਿ ਉਸਦੀ ਮੌਤ ਜਿਗਰ ਟ੍ਰਾਂਸਪਲਾਂਟ ਦੀਆਂ ਪੇਚੀਦਗੀਆਂ ਕਾਰਨ ਹੋਈ ਹੈ। ਇਸ ਤੋਂ ਇਲਾਵਾ, ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਕੋਈ ਸਾਜ਼ਿਸ਼ ਅਤੇ ਸ਼ੱਕੀ ਸ਼ਾਮਲ ਨਹੀਂ ਹੈ।
