ਮਿਆਂਮਾਰ ’ਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ 2000 ਤੋਂ ਪਾਰ

ਮਿਆਂਮਾਰ ਵਿੱਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਹੁਣ 2,000 ਤੋਂ ਪਾਰ ਹੋ ਗਈ ਹੈ। ਮੁਲਕ ਦੀ ਫ਼ੌਜ ਵੱਲੋਂ ਚਲਾਈ ਜਾ ਰਹੀ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਮਲਬੇ ਹੇਠੋਂ ਹੋਰ ਲਾਸ਼ਾਂ ਮਿਲੀਆਂ ਹਨ। ਸਰਕਾਰੀ ਬੁਲਾਰੇ ਮੇਜਰ ਜਨਰਲ ਜ਼ਾਅ ਮਿਨ ਤੁਨ ਨੇ ਐੱਮਆਰਟੀਵੀ ਨੂੰ ਦੱਸਿਆ ਕਿ ਹੁਣ ਤੱਕ 3,400 ਜ਼ਖ਼ਮੀਆਂ ਦੀ ਪੁਸ਼ਟੀ ਹੋਈ ਹੈ ਜਦਕਿ 300 ਵਿਅਕਤੀ ਲਾਪਤਾ ਹਨ। ‘ਸਪਰਿੰਗ ਰੈਵੋਲਿਊਸ਼ਨ ਮਿਆਂਮਾਰ ਮੁਸਲਿਮ ਨੈੱਟਵਰਕ’ ਦੀ ਸਟੀਅਰਿੰਗ ਕਮੇਟੀ ਦੇ ਮੈਂਬਰ ਤੁਨ ਕਾਈ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਏ ਭੂਚਾਲ ਦੌਰਾਨ ਮੁਲਕ ਦੇ ਮੁਸਲਿਮ ਘੱਟ ਗਿਣਤੀ ਫ਼ਿਰਕੇ ਦੇ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਕਾਰਨ ਨਮਾਜ਼ ਅਦਾ ਕਰ ਰਹੇ ਸਨ ਤੇ ਜਿਸ ਸਮੇਂ ਮਸਜਿਦਾਂ ਢਹਿ-ਢੇਰੀ ਹੋਈਆਂ, ਉਸ ਸਮੇਂ ਲਗਪਗ 700 ਜਣੇ ਮਾਰੇ ਗਏ। ਅਜੇ ਇਸ ਗੱਲ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜੇ ’ਚ ਸ਼ਾਮਲ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ 60 ਮਸਜਿਦਾਂ ਨੁਕਸਾਨੀਆਂ ਗਈਆਂ।

Spread the love