ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ , ਡੱਬਵਾਲੀ ਬਾਰਡਰ ਦਾ ਕੀਤਾ ਜਾਵੇਗਾ ਘਿਰਾਓ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ 13 ਫਰਵਰੀ ਨੂੰ ਉਲੀਕੇ ਗਏ ਦਿੱਲੀ ਕੂਚ ਪ੍ਰੋਗਰਾਮ ਤਹਿਤ 19 ਦਿਨਾਂ ਤੋਂ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਕਿਸਾਨ ਅਣਮਿੱਥੇ ਸਮੇਂ ਤੱਕ ਇਨ੍ਹਾਂ ਬਾਰਡਰਾਂ ’ਤੇ ਡਟੇ ਰਹਿਣਗੇ ਅਤੇ ਦਿੱਲੀ ਵੱਲ ਵਧਣ ਦਾ ਯਤਨ ਨਹੀਂ ਕਰਨਗੇ। ਇਨ੍ਹਾਂ ਬਾਰਡਰਾਂ ’ਤੇ ਕਿਸਾਨਾਂ ਦੀ ਗਿਣਤੀ ਵਧਾ ਕੇ ਦੁੱਗਣੀ-ਤਿੱਗਣੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 3 ਮਾਰਚ ਤੋਂ ਡੱਬਵਾਲੀ ਬਾਰਡਰ ’ਤੇ ਵੀ ਧਰਨਾ ਮਾਰਿਆ ਜਾਵੇਗਾ। ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਰਹੇਗੀ। ਜੇਕਰ ਸਰਕਾਰ ਨੇ ਨਾ ਰੋਕਿਆ ਤਾਂ ਕਿਸਾਨ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ ਪਰ ਜੇਕਰ ਰੋਕਾਂ ਲਗਾਈਆਂ ਗਈਆਂ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਉੱਥੇ ਹੀ ਪੱਕਾ ਮੋਰਚਾ ਲਗਾ ਕੇ ਬੈਠ ਜਾਣਗੇ।

Spread the love