ਦਿੱਲੀ ਅਸੈਂਬਲੀ ਚੋਣਾਂ, ਸ਼ਾਮੀਂ 3 ਵਜੇ ਤੱਕ 46.55 ਫੀਸਦ ਪੋਲਿੰਗ

ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਸਵੇਰੇ 7 ਵਜੇ ਵੋਟਿੰਗ ਦਾ ਅਮਲ ਜਾਰੀ ਹੈ। ਸ਼ਾਮੀਂ 3 ਵਜੇ ਤੱਕ 46.55 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ‘ਆਪ’ ਜਿੱਥੇ ਆਪਣੀਆਂ ਲੋਕ ਭਲਾਈ ਸਕੀਮਾਂ ਦੇ ਸਿਰ ’ਤੇ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ, ਉਥੇ ਭਾਜਪਾ ਤੇ ਕਾਂਗਰਸ ਮੁੜ ਉਭਾਰ ਦੀ ਤਲਾਸ਼ ਵਿੱਚ ਹਨ। ਸ਼ਾਮ ਤਿੰਨ ਵਜੇ ਤੱਕ ਨਵੀਂ ਦਿੱਲੀ ਹਲਕੇ ਵਿਚ 44.83%, ਕਾਲਕਾਜੀ ਵਿਚ 41.17%, ਜੰਗਪੁਰਾ ਵਿਚ 44.07%, ਗ੍ਰੇਟਰ ਕੈਲਾਸ਼ ਵਿਚ 41.62%, ਬਾਦਲੀ 49.57%, ਬਿਜਾਵਾਸਨ 48.05 %, ਚਾਂਦਨੀ ਚੌਕ 39.64 %,ਦਵਾਰਕਾ 34.8 % ਤੇ ਕਰੋਲ ਬਾਗ਼ ਵਿਚ 39.05 % ਪੋਲਿੰਗ ਰਿਕਾਰਡ ਕੀਤੀ ਗਈ ਹੈ।

Spread the love