ਦਿੱਲੀ ਵਿਚ ਧੁੰਦ ਅਤੇ ਘੱਟ ਦਿੱਖ ਕਾਰਨ ਕੁਝ ਉਡਾਣਾਂ ਵਿਚ ਦੇਰੀ ਹੋ ਰਹੀ ਹੈ।ਉਡਾਣਾਂ ਦੀ ਦੇਰੀ ‘ਤੇ ਇਕ ਯਾਤਰੀ ਮੁਹੰਮਦ ਸ਼ਾਹਰੁਖ ਦਾ ਕਹਿਣਾ ਹੈ, “ਮੇਰੀ ਉਡਾਣ ਲਗਭਗ 3 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਅਸੀਂ ਇਕ ਮਹੱਤਵਪੂਰਨ ਸਮਾਗਮ ਵਿਚ ਸ਼ਾਮਿਲਲ ਹੋਣਾ ਸੀ, ਪਰ ਇਸ ਦੇਰੀ ਕਾਰਨ ਅਸੀਂ ਇਸ ਵਿਚ ਸ਼ਾਮਿਲ ਨਹੀਂ ਹੋ ਸਕਾਂਗੇ। ਉਡਾਣਾਂ ਦੀ ਦੇਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
