ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। ਕੌਮਾਂਤਰੀ ਖੂਬਸੂਰਤੀ ਮੁਕਾਬਲੇ ਦਾ ਪੁਰਸਕਾਰ ਪਹਿਲੀ ਵਾਰ ਡੈਨਮਾਰਕ ਦੀ ਝੋਲੀ ਪਿਆ ਹੈ। ਇਸ ਮੁਕਾਬਲੇ ਦਾ 73ਵਾਂ ਐਡੀਸ਼ਨ ਲੰਘੀ ਰਾਤ ਮੈਕਸਿਕੋ ਦੇ ਐਰੇਨਾ ਸ਼ਹਿਰ ’ਚ ਕਰਵਾਇਆ ਗਿਆ ਜਿਸ ਵਿੱਚ 120 ਮੁਲਕਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚ ਮਿਸ ਨਾਇਜੀਰੀਆ ਚਿਡਿੰਮਾ ਐਡੇਟਸ਼ਾਈਨਾ ਨੂੰ ਦੂਜਾ ਜਦਕਿ ਮਿਸ ਮੈਕਸਿਕੋ ਮਾਰੀਆ ਫਰਨਾਂਡਾ ਬੈਲਟਰਾਨ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ।ਮਿਸ ਯੂਨੀਵਰਸ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਇੱਕ ਪੋਸਟ ’ਚ ਲਿਖਿਆ ਗਿਆ, ‘ਇੱਕ ਨਵੇਂ ਯੁੱਗ ਦੀ ਸ਼ੁਰੂਆਤ! ਡੈਨਮਾਰਕ ਨੂੰ 73ਵੀਂ ਮਿਸ ਯੂਨੀਵਰਸ ਦੀ ਵਧਾਈ। ਉਮੀਦ ਹੈ ਕਿ ਤੁਹਾਡਾ ਦੌਰ ਦੁਨੀਆ ਭਰ ਦੀਆਂ ਮਹਿਲਾਵਾਂ ਨੂੰ ਪ੍ਰੇਰਿਤ ਕਰੇਗਾ।’

Spread the love