ਡੇਰਾ ਸਿਰਸਾ ਮੁਖੀ ਤੇ ਹਨੀਪ੍ਰੀਤ ਨੂੰ ਪੁਲਿਸ ਰਿਮਾਂਡ ‘ਤੇ ਪੰਜਾਬ ਲਿਆਂਦਾ ਜਾਵੇ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਸਹਿਯੋਗੀ ਹਨੀਪ੍ਰੀਤ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਦਲ ਖ਼ਾਲਸਾ ਨੇ ਪੰਜਾਬ ਸਰਕਾਰ ਨੂੰ ਦੋਵਾਂ ਨੂੰ ਤੁਰੰਤ ਪੁਲਿਸ ਰਿਮਾਂਡ ‘ਤੇ ਪੰਜਾਬ ਲਿਆ ਕੇ ਪੁੱਛਗਿੱਛ ਕਰਨ ਅਤੇ ਬੇਅਦਬੀ ਕੇਸ ‘ਚ ਗਿ੍ਫ਼ਤਾਰ ਕਰਨ ਲਈ ਕਿਹਾ ਹੈ | ਦਲ ਖ਼ਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਿਸ ਦਿਨ ਬੇਅਦਬੀ ਹੋਈ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਚੇਤਨ ਸਿੱਖ ਨੂੰ ਇਹ ਗੱਲ ਸਾਫ਼ ਸੀ ਕਿ ਬੇਅਦਬੀ ਪਿੱਛੇ ਡੇਰਾ ਸਿਰਸਾ ਮੁਖੀ ਦਾ ਹੱਥ ਹੈ ਪਰ ਪਿਛਲੇ 9 ਸਾਲਾਂ ਦੌਰਾਨ ਬਦਲਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਕਾਨੂੰਨ ਦੇ ਹੱਥ ਸਿਰਸੇ ਡੇਰੇ ਤੱਕ ਨਹੀਂ ਪਹੁੰਚਣ ਦਿੱਤੇ |

Spread the love