ਦਿੱਲੀ ’ਚ ਦੀਵਾਲੀ ਮਗਰੋਂ ਹਵਾ ਪ੍ਰਦੂਸ਼ਣ ਫਿਰ ਵਧਿਆ

ਦਿੱਲੀ-ਐਨਸੀਆਰ ਵਿੱਚ ਪੁਲੀਸ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਰੋਕਣ ਵਿੱਚ ਨਾਕਾਮ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਕਾਫ਼ੀ ਖ਼ਰਾਬ ਹੋ ਗਈ, ਜੋ ‘ਮਾੜੀ’ ਸ਼੍ਰੇਣੀ ਵਿੱਚ ਆਉਂਦੀ ਹੈ। ਸੁਪਰੀਮ ਕੋਰਟ ਅਤੇ ਦਿੱਲੀ ਸਰਕਾਰ ਵੱਲੋਂ ਪਟਾਕਿਆਂ ‘ਤੇ ਪਾਬੰਦੀਆਂ ਦੇ ਬਾਵਜੂਦ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਸੰਘਣੀ ਧੁੰਦ ਢੱਕੀਆਂ ਦਿਖਾਈ ਦਿੱਤੀਆਂ।ਸੀਪੀਸੀਬੀ ਅਨੁਸਾਰ ਅੱਜ ਤੜਕੇ ਲੋਧੀ ਰੋਡ ਖੇਤਰ ਦੇ ਆਸਪਾਸ ਸਵੇਰੇ 5:54 ਵਜੇ ਅਤੇ ਰਾਜਘਾਟ ਖੇਤਰ ਵਿੱਚ ਸਵੇਰੇ 6:05 ਵਜੇ ‘ਮਾੜੀ’ ਹਵਾ ਦੀ ਗੁਣਵੱਤਾ ਦੇਖੀ ਗਈ।

Spread the love