ਮੁਖ਼ਤਾਰ ਅੰਸਾਰੀ ਦੀ ਵਿਸਰਾ ਰਿਪੋਰਟ ’ਚ ਖ਼ੁਲਾਸਾ

ਮੁਖਤਾਰ ਅੰਸਾਰੀ ਦੀ ਅੱਜ ਆਈ ਵਿਸਰਾ ਟੈਸਟ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਰਹੂਮ ਦੇ ਸਰੀਰ ਵਿੱਚ ਜ਼ਹਿਰੀਲਾ ਤੱਤ ਨਹੀਂ ਮਿਲਿਆ। ਮੁਖਤਾਰ ਅੰਸਾਰੀ ਦੀ ਬਾਂਦਾ ਜ਼ਿਲ੍ਹੇ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ 28 ਮਾਰਚ ਨੂੰ ਜੇਲ੍ਹ ਵਿੱਚ ਸਜ਼ਾ ਕੱਟਣ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੁਖਤਾਰ ਦੇ ਭਰਾ ਅਤੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਦੋਸ਼ ਲਾਇਆ ਸੀ ਕਿ ਮੁਖਤਾਰ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਅੰਸਾਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਅੰਸਾਰੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਮੌਤ ਜੇਲ੍ਹ ਵਿੱਚ ‘ਸਲੋ ਪੋਇਜ਼ਨਿੰਗ’ ਕਾਰਨ ਹੋਈ ਹੈ। ਹਸਪਤਾਲ ਦੇ ਸੀਨੀਅਰ ਸੂਤਰ, ਜਿਸ ਨੇ ਪੋਸਟਮਾਰਟਮ ਜਾਂਚ ਦੀ ਨਿਗਰਾਨੀ ਕੀਤੀ, ਨੇ ਕਿਹਾ, ‘ਮੁਖਤਾਰ ਅੰਸਾਰੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ।’

Spread the love