ਕੈਨੇਡਾ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਡੋਨਾਲਡ ਸਦਰਲੈਂਡ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ‘MASH’, ‘Klute’, ‘Ordinary People’ ਅਤੇ ‘Hunger Games’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਸਮੇਤ ਹਾਲੀਵੁੱਡ ਅਤੇ ਦੁਨੀਆ ਨੂੰ ਪ੍ਰਭਾਵਿਤ ਕੀਤਾ।ਡੋਨਾਲਡ ਦਾ ਫਿਲਮੀ ਕਰੀਅਰ 1960 ਤੋਂ 2020 ਤੱਕ ਚੱਲਿਆ। ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਬੇਟੇ ਅਤੇ ਅਭਿਨੇਤਾ ਕੀਫਰ ਸਦਰਲੈਂਡ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਇਕ ਨੋਟ ਵੀ ਲਿਖਿਆ। ਕੀਫਰ ਸਦਰਲੈਂਡ ਨੇ ਲਿਖਿਆ, “ਭਾਰੇ ਦਿਲ ਨਾਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ, ਡੋਨਾਲਡ ਸਦਰਲੈਂਡ ਦਾ ਦੇਹਾਂਤ ਹੋ ਗਿਆ ਹੈ। ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਖਾਸ ਅਤੇ ਜ਼ਰੂਰੀ ਕਲਾਕਾਰਾਂ ਵਿੱਚੋਂ ਇੱਕ ਮੰਨਦਾ ਹਾਂ। ਉਹ ਕਦੇ ਵੀ ਕਿਸੇ ਵੀ ਰੋਲ ਤੋਂ ਨਹੀਂ ਘਬਰਾਏ।