ਡੋਨਾਲਡ ਟਰੰਪ ਦੇ ਵੱਜੀ ਗੋਲੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਨੀਵਾਰ ਨੂੰ ਪੈਨਸਿਲਵੇਨੀਆ ‘ਚ ਆਯੋਜਿਤ ਰੈਲੀ ਦੌਰਾਨ ਗੋਲੀ ਲੱਗਣ ਦੀ ਖਬਰ ਹੈ। ਉਸ ਨੂੰ ਸੀਕਰੇਟ ਸਰਵਿਸ ਏਜੰਟਾਂ ਦੁਆਰਾ ਸਟੇਜ ਤੋਂ ਬਾਹਰ ਲੈ ਗਏ, ਜਿਸ ਤੋਂ ਬਾਅਦ ਤੇਜ਼ ਗੋਲੀਆਂ ਚੱਲਣ ਦੀ ਆਵਾਜ਼ ਆਈ। ਜਦੋਂ ਟਰੰਪ ਨੂੰ ਸੁਰੱਖਿਆ ਏਜੰਟਾਂ ਨਾਲ ਘਿਰੇ ਸਟੇਜ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਸੱਜੇ ਕੰਨ ਦੇ ਆਲੇ-ਦੁਆਲੇ ਖੂਨ ਦੇਖਿਆ ਗਿਆ। ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Spread the love