ਦੂਰਦਰਸ਼ਨ ਨੇ ਲੋਗੋ ਦਾ ਬਦਲਿਆ ਰੰਗ ,ਛਿੜਿਆ ਵਿਵਾਦ

ਦੂਰਦਰਸ਼ਨ ਨੇ ਡੀ.ਡੀ. ਨਿਊਜ਼ ਦੇ ਲੋਗੋ ਦਾ ਰੰਗ ਲਾਲ ਤੋਂ ਸੰਤਰੀ ਕਰ ਦਿੱਤਾ ਹੈ । ਇਸ ‘ਤੇ ਤਿ੍ਣਮੂਲ ਕਾਂਗਰਸ (ਟੀ. ਐਮ. ਸੀ.) ਦੇ ਰਾਜ ਸਭਾ ਮੈਂਬਰ ਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀ.ਈ.ਓ. ਜਵਾਹਰ ਸਰਕਾਰ ਨੇ ਕਿਹਾ ਹੈ ਕਿ ਦੂਰਦਰਸ਼ਨ ਦਾ ਭਗਵਾਂਕਰਨ ਹੋ ਗਿਆ ਹੈ । ਹੁਣ ਇਹ ਪ੍ਰਸਾਰ ਭਾਰਤੀ ਨਹੀਂ ਰਹੀ, ਪਰਚਾਰ ਭਾਰਤੀ ਬਣ ਗਈ ਹੈ । 16 ਅਪ੍ਰੈਲ ਨੂੰ ਦੂਰਦਰਸ਼ਨ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਨਵਾਂ ਪ੍ਰਚਾਰ ਵੀਡੀਓ ਸਾਂਝਾ ਕੀਤਾ । ਇਸ ਦਾ ਕੈਪਸ਼ਨ ਸੀ, ਹਾਲਾਂਕਿ ਸਾਡੀਆਂ ਕਦਰਾਂ-ਕੀਮਤਾਂ ਇਕੋ ਜਿਹੀਆਂ ਹਨ, ਅਸੀਂ ਹੁਣ ਇਕ ਨਵੇਂ ਅਵਤਾਰ ‘ਚ ਉਪਲਬਧ ਹਾਂ।
ਇਸੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜੋ ਯੂ.ਪੀ.ਏ. ਸਰਕਾਰ ‘ਚ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ, ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵਲੋਂ ਸਰਕਾਰੀ ਅਦਾਰਿਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ । ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ ।
dUjy pwsy ਪ੍ਰਸਾਰ ਭਾਰਤੀ ਦੇ ਮੌਜੂਦਾ ਸੀ.ਈ.ਓ. ਗੌਰਵ ਦਿਵੇਦੀ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੋਗੋ ਦਾ ਰੰਗ ਸੰਤਰੀ ਹੈ ਨਾ ਕਿ ਭਗਵਾ । ਨਾ ਸਿਰਫ ਲੋਗੋ ਬਦਲਿਆ ਹੈ, ਪਰ ਅਸੀਂ ਡੀ.ਡੀ. ਦੀ ਪੂਰੀ ਦਿੱਖ ਤੇ ਭਾਵਨਾ ਨੂੰ ਅਪਗ੍ਰੇਡ ਕੀਤਾ ਹੈ । ਅਸੀਂ ਪਿਛਲੇ ਛੇ-ਅੱਠ ਮਹੀਨਿਆਂ ਤੋਂ ਡੀ.ਡੀ. ਦੀ ਦਿੱਖ ਨੂੰ ਬਦਲਣ ‘ਤੇ ਕੰਮ ਕਰ ਰਹੇ ਹਾਂ ।

Spread the love