ਡੱਗ ਫੋਰਡ ਓਨਟਾਰੀਓ ਦੇ ਪ੍ਰੀਮੀਅਰ ਵਜੋਂ ਮੁੜ ਚੋਣ ਜਿੱਤੀ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੀ ਅਗਵਾਈ ਕਰਨ ਲਈ ਮੁੜ ਚੋਣ ਜਿੱਤ ਲਈ ਹੈ, ਜਿਸ ਨਾਲ ਲੋਕਾਂ ਵੱਲੋਂ ਉਸ ਨੂੰ ਇਹ ਫਤਵਾ ਦਿੱਤਾ ਗਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀਆਂ ਟੈਰੀਫਾਂ ਦੀਆਂ ਧਮਕੀਆਂ ਨਾਲ ਲੜਨਾ ਚਾਹੁੰਦੇ ਹਨ।ਫੋਰਡ ਨੇ ਟੋਰਾਂਟੋ ਕਨਵੈਨਸ਼ਨ ਸੈਂਟਰ ਵਿੱਚ ਸੰਬੋਧਨ ਕਰਦਿਆਂ ਕਿਹਾ, “ਉਹ(ਟਰੰਪ) ਸੋਚਦਾ ਹੈ ਕਿ ਉਹ ਵੰਡ ਸਕਦਾ ਹੈ ਅਤੇ ਜਿੱਤ ਸਕਦਾ ਹੈ। ਟਰੰਪ ਨਹੀਂ ਜਾਣਦੇ ਕਿ ਅਸੀਂ ਕੀ ਜਾਣਦੇ ਹਾਂ। “ਮੈਨੂੰ ਸਪੱਸ਼ਟ ਕਰਨ ਦਿਓ, ਕੈਨੇਡਾ ਕਦੇ ਵੀ 51ਵਾਂ ਰਾਜ ਨਹੀਂ ਬਣੇਗਾ। ਕੈਨੇਡਾ ਵਿਕਰੀ ਲਈ ਨਹੀਂ ਹੈ।’’

Spread the love