ਕਾਂਗਰਸ ਹਾਈ ਕਮਾਨ ਪਟਿਆਲਾ ਲੋਕ ਸਭਾ ਹਲਕੇ ਲਈ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾ ਸਕਦੀ ਹੈ। ਫਿਲਹਾਲ ਡਾ. ਧਰਮਵੀਰ ਗਾਂਧੀ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ ਪਰ ਕਾਂਗਰਸ ਹਾਈ ਕਮਾਨ ਲਗਾਤਾਰ ਉਨ੍ਹਾਂ ਨਾਲ ਸੰਪਰਕ ਵਿੱਚ ਹੈ ਜਿਸ ਦੀ ਪੁਸ਼ਟੀ ਡਾ. ਧਰਮਵੀਰ ਗਾਂਧੀ ਨੇ ਵੀ ਕੀਤੀ ਹੈ। ਡਾ. ਗਾਂਧੀ ਦਾ ਨਾਮ ਉਮੀਦਵਾਰ ਬਣਾਉਣ ਲਈ ਵਿਚਾਰਨ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਸਾਲ 2019 ਵਿਚ ਆਜ਼ਾਦ ਚੋਣ ਲੜਦਿਆਂ ਵੀ 1,61,645 ਵੋਟਾਂ ਨਾਲ ਪਟਿਆਲਾ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਵੋਟਾਂ ਮਿਲੀਆਂ ਸਨ। ਸਾਲ 2014 ਵਿੱਚ ਡਾ. ਗਾਂਧੀ ਨੇ ਪਟਿਆਲਾ ਲੋਕ ਸਭਾ ਵਿੱਚ 3,65,671 ਵੋਟ ਹਾਸਲ ਕਰਕੇ ਪ੍ਰਨੀਤ ਕੌਰ ਨੂੰ ਹਰਾਇਆ ਸੀ।
