ਡਾ. ਗਾਂਧੀ ਨੂੰ ਟਿਕਟ ਮਿਲਦਿਆਂ ਕਈ ਕਾਂਗਰਸੀ ਮਾਰ ਜਾਣਗੇ ਉਡਾਰੀ ?

ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਦਾ ਪੱਲਾ ਫੜਿਆ ਹੈ । ਕਾਂਗਰਸ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਲੋਕ ਸਭਾ ਦੀ ਟਿਕਟ ਦਿੱਤੀ ਜਾਣੀ ਤਾਂ ਲਗਭਗ ਤੈਅ ਹੈ । ਪਰ ਇਸ ਨਾਲ ਕਈ ਕਾਂਗਰਸੀ ਉਡਾਰੀ ਮਾਰ ਕੇ ਕਮਲ ਦੇ ਫੁੱਲ ‘ਤੇ ਜਾ ਕੇ ਬੈਠ ਜਾਣ ਦੀ ਤਿਆਰੀ ‘ਚ ਦੱਸੇ ਜਾ ਰਹੇ ਹਨ । ਕਿਉਂ ਕਿ ਕਈ ਕਾਂਗਰਸੀ ਆਗੂਆਂ ਨੇ ਬਿਨਾਂ ਕਿਸੇ ਸਿਆਸੀ ਥਾਪੜੇ ਤੋਂ ਹੀ ਲੋਕ ਸਭਾ ਦੀ ਤਿਆਰੀ ਵੀ ਖਿੱਚ ਦਿੱਤੀ ਸੀ ਅਤੇ ਹਲਕੇ ਵਿਚ ਪੁਰਾਣੇ ਕਾਂਗਰਸੀਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਸੀ ਪਰ ਜਦੋਂ ਦਾ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਦਾ ਹੱਥ ਫੜਿਆ ਹੈ, ਉਸੇ ਵੇਲੇ ਤੋਂ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਕਈ ਆਗੂ ਕਾਂਗਰਸ ਦਾ ਹੱਥ ਛੱਡ ਸਕਦੇ ਹਨ ।

Spread the love