ਮਿਲਾਨ ਇਟਲੀ ( ਸਾਬੀ ਚੀਨੀਆ ) ਇਟਲੀ ਦੇ ਤਸਕਾਨਾ ਸੂਬੇ ਵਿੱਚ ਪੈਂਦੇ ਸ਼ਹਿਰ ਮੌਨਤੇਵਾਰਕੀ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਨ ਭੇਂਟ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਨੇ ਦੱਸਿਆ ਕਿ ਇਮਾਰਤ ਨੇੜੇ ਖੜੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ ਜੋ ਬਾਅਦ ਵਿੱਚ ਭਿਆਨਕ ਭਾਂਬੜ ਦਾ ਰੂਪ ਧਾਰਨ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੱਗ ਗਈ ਸਥਾਨਿਕ ਲੋਕਾਂ ਵਿੱਚ ਮੱਚੀ ਭੱਜ ਦੌੜ ਤੋਂ ਬਾਅਦ ਅੱਗ ਬੁਝਾਊ ਮਹਿਕਮੇ ਦੀਆਂ ਟੀਮਾਂ ਨੇ ਜੱਦ ਤੱਕ ਅੱਗ ਤੇ ਕਾਬੂ ਪਾਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ । ਅੱਗ ਦੀ ਲਪੇਟ ਵਿੱਚ ਆਉਣ ਨਾਲ ਸਾਰੀ ਇਮਾਰਤ ਦਾ ਨੁਕਸਾਨ ਹੋ ਗਿਆ ਤੇ ਅੰਮ੍ਰਿਤ ਬਾਣੀ ਦੇ ਸਰੂਪ ਤੇ ਹੋਰ ਸਾਰੀ ਸਮੱਗਰੀ ਅਗਨ ਭੇਂਟ ਹੋ ਗਈ ਇਸ ਘਟਨਾ ਤੋਂ ਸੰਗਤ ਵਿੱਚ ਕਾਫੀ ਨਿਰਾਸ਼ਾ ਵੇਖੀ ਜਾ ਸਕਦੀ ਤੁਕਸਾਨਾ ਸੂਬੇ ਦੀਆਂ ਸੰਗਤਾਂ ਕੁਝ ਸਾਲ ਪਹਿਲਾਂ ਗੁਰੂ ਰਵਿਦਾਸ ਜੀ ਦੇ ਨਾਂ ਹੇਠ ਇਸ ਟੈਂਪਲ ਉਸਾਰੀ ਕੀਤੀ ਗਈ ਸੀ ਪ੍ਰਬੰਧਕਾਂ ਨੇ ਸਮੁੱਚੀ ਸੰਗਤ ਨੂੰ ਸਰਭ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਆਖਿਆ ਹੈ ਕਿ ਜੋ ਕੁਝ ਵੀ ਹੋਇਆ ਇਹ ਅਚਾਨਕ ਇੱਕ ਘਟਨਾ ਕਰਕੇ ਹੋਇਆ ਹੈ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹ੍ਹਾ ਤੋ ਬੱਚੋ ।