ਪੰਜਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਵਨੀਤ ਬਿੱਟੂ ਦੇ ਸਮਰਥਨ ਵਿਚ ਲੁਧਿਆਣਾ ‘ਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਬਿੱਟੂ 5 ਸਾਲਾਂ ਤੋਂ ਮੇਰਾ ਦੋਸਤ ਹੈ। ਜਦੋਂ ਉਹ ਕਾਂਗਰਸ ਵਿਚ ਸੀ ਤਾਂ ਮੈਂ ਜਨਤਕ ਤੌਰ ‘ਤੇ ਕਿਹਾ ਸੀ ਕਿ ਰਵਨੀਤ ਮੇਰਾ ਦੋਸਤ ਹੈ, ਜਿਨ੍ਹਾਂ ਨੇ ਵੀ ਇਨ੍ਹਾਂ ਦੇ ਦਾਦਾ ਬੇਅੰਤ ਸਿੰਘ ਦੀ ਹੱਤਿਆ ਕੀਤੀ ਹੈ, ਉਨ੍ਹਾਂ ਨੂੰ ਅਸੀਂ ਕਦੇ ਮਾਫ ਨਹੀਂ ਕਰ ਸਕਦੇ।ਅਮਿਤ ਸ਼ਾਹ ਨੇ ਕਿਹਾ ਕਿ ਮੇਰੇ ਗੁਰੂਦੇਵ ਨੇ ਮੈਨੂੰ ਉਪਦੇਸ਼ ਦਿੰਦਿਆਂ ਪੰਜਾਬ ਬਾਰੇ ਦੋ ਗੱਲਾਂ ਕਹੀਆਂ ਸਨ। ਜੇਕਰ ਪੰਜਾਬ ਨਹੀਂ ਰਹੇਗਾ ਤਾਂ ਦੇਸ਼ ਸੁਰੱਖਿਅਤ ਨਹੀਂ ਰਹੇਗਾ। ਦੂਸਰਾ ਉਹ ਕਹਿੰਦੇ ਸਨ ਕਿ ਜੇ ਪੰਜਾਬ ਨਾ ਰਹੇ ਤਾਂ ਦੇਸ਼ ਦਾ ਢਿੱਡ ਨਹੀਂ ਭਰ ਸਕਦਾ। ਇਹ ਦੋਵੇਂ ਕੰਮ ਸਿਰਫ਼ ਪੰਜਾਬ ਹੀ ਕਰ ਸਕਦਾ ਹੈ।
