ਹਿਮਾਚਲ ਵਿਚ ਆਇਆ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ‘ਚ ਦੁਪਹਿਰ ਬਾਅਦ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਰਿਐਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 3.2 ਹੋਣ ਦਾ ਅਨੁਮਾਨ ਲਗਾਇਆ ਗਿਆ।ਭੂਚਾਲ ਦੇ ਤਿੰਨ ਵਾਰ ਝਟਕੇ ਮਹਿਸੂਸ ਕੀਤੇ ਗਏ। ਝਟਕੇ ਮਹਿਸੂਸ ਕਰਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਕਾਰਨ ਕੁਝ ਸਮੇਂ ਲਈ ਲੋਕ ਦਹਿਸ਼ਤ ਵਿਚ ਰਹੇ। ਜ਼ਮੀਨ ਹੇਠ ਇਸ ਦੀ ਡੂੰਘਾਈ 5 ਕਿਲੋਮੀਟਰ ਦੱਸੀ ਜਾਂਦੀ ਹੈ। ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

Spread the love