ਐਡਮਿੰਟਨ ਦੱਖਣੀ ‘ਚ ਮਾਰੇ ਗਏ ਪੰਜਾਬੀ ਉੱਪਲ ਪਿਓ-ਪੁੱਤਰ ਦਾ ਦੁਖਾਂਤ
👉 11 ਸਾਲ ਦੇ ਬੱਚੇ ਨੂੰ ਕਿਸ ਗੱਲ ਦੀ ਮਿਲੀ ਸਜ਼ਾ ?
👉ਅਪਰਾਧ ਦੀ ਦੁਨੀਆਂ ‘ਚ ਫਸੇ ਲੋਕਾਂ ਲਈ ਰਿਸ਼ਤੇ ਕੋਈ ਮਾਇਨਾ ਨਹੀਂ ਰੱਖਦੇ
ਐਡਮਿੰਟਨ,ਅਲਬਰਟਾ: ਆਮ ਹਾਲਤਾਂ ‘ਚ ਪਰਿਵਾਰਾਂ ‘ਚ ਰਿਸ਼ਤਿਆਂ ਨੂੰ ਸਮਝਣ ਅਤੇ ਨਿਭਾਉਣ ਦੀ ਗੱਲ ਹੋਰ ਹੁੰਦੀ ਹੈ ਪਰ ਅਪਰਾਧ ਦੀ ਦੁਨੀਆਂ ‘ਚ ਗਲਤਾਨ ਹੋ ਚੁੱਕੇ ਲੋਕਾਂ ਲਈ ਰਿਸ਼ਤੇ ਬੇ-ਮਾਇਨੇ ਬਣ ਜਾਂਦੇ ਹਨ ਜਿਸ ਦੌਰਾਨ ਉਹ ਆਪਣੇ ਵਿਰੋਧੀ ਨੂੰ ਨਿਸ਼ਾਨਾ ਬਣਾਉਂਦੇ ਸਮੇਂ ਮਾਸੂਮਾਂ ਨੂੰ ਵੀ ਨਹੀਂ ਬਖਸ਼ਦੇ ।
ਐਡਮਿੰਟਨ ਦੱਖਣੀ ‘ਚ ਕੱਲ੍ਹ ਸ਼ਾਮੀ ਗੈਸ ਸਟੇਸ਼ਨ ‘ਤੇ ਹਮਲਾਵਰਾਂ ਨੇ 41 ਸਾਲਾ ਹਰਪ੍ਰੀਤ ਸਿੰਘ ਉੱਪਲ ਨੂੰ ਜਿਥੇ ਗੋਲੀਆਂ ਮਾਰ ਕਿ ਮਾਰਿਆ ਉਥੇ ਉਸਦੇ 11 ਸਾਲਾ ਪੁੱਤਰ ਨੂੰ ਵੀ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਮਾਰੇ ਜਾਣ ਦੀ ਵਾਪਰੀ ਸੰਵੇਦਨਸ਼ੀਲ ਅਤੇ ਹਿਰਦੇਵੇਦਕ ਘਟਨਾ ਨੇ ਸਭ ਦੇ ਹਿਰਦੇ ਝੰਜੋੜ ਕਿ ਰੱਖ ਦਿੱਤੇ ਹਨ ।
ਪੁਲਿਸ ਅਨੁਸਾਰ ਹਰਪ੍ਰੀਤ ਉੱਪਲ ਇੱਕ ਵੱਡੇ ਗੈੰਗ ਗਰੋਹ ਦਾ ਮੈਂਬਰ ਸੀ ਅਤੇ ਉਸ ‘ਤੇ ਪਹਿਲਾਂ ਵੀ 2021 ‘ਚ ਹਮਲਾ ਕੀਤਾ ਗਿਆ ਸੀ।
ਪਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਪਰਾਧ ਦੀ ਦੁਨੀਆਂ ‘ਚ ਫਸੇ ਲੋਕਾਂ ਦੇ ਮਨਾ ‘ਚ ਮਾਨਵਤਾ ਨਾਂਅ ਦੀ ਕੋਈ ਸ਼ੈਅ ਨਹੀਂ ਰਹੀ। ਆਪਣੇ ਵਿਰੋਧੀ ਨੂੰ ਨਿਸ਼ਾਨਾ ਬਣਾਉਂਦਿਆਂ ਉਹ ਉਹਨਾਂ ਪਰਿਵਾਰਕ ਮੈਂਬਰਾਂ ‘ਚ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ । ਬੱਚੇ ਦਾ ਨਾਂਅ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ।
ਅਪਰਾਧ ਦੁਨੀਆਂ ‘ਚ ਜਾਣ ਵਾਲਿਆਂ ਨੂੰ ਹਮੇਸ਼ਾ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹਨਾਂ ਦੇ ਕੀਤੇ ਦੀ ਸਜ਼ਾ ਉਨ੍ਹਾਂ ਦੇ ਬੱਚਿਆਂ ਨੂੰ ਵੀ ਮਿਲ ਸਕਦੀ ਹੈ ਜਿਨਾਂ ਨੂੰ ਕਿਸੇ ਗੱਲ ਦਾ ਇਲਮ ਤੱਕ ਨਹੀਂ ਹੁੰਦਾ ।
(ਗੁਰਮੁੱਖ ਸਿੰਘ ਬਾਰੀਆ)