ਫਿਰੌਤੀਆਂ ਨਾ ਦੇਣ ‘ਤੇ ਘਰਾਂ ਨੂੰ ਅੱਗਾਂ ਲਾਉਣ ਵਾਲ਼ੇ ਗ੍ਰੋਹ ਦੇ ਛੇ ਮੈਂਬਰ ਗ੍ਰਿਫਤਾਰ

ਫਿਰੌਤੀਆਂ ਨਾ ਦੇਣ ‘ਤੇ ਘਰਾਂ ਨੂੰ ਅੱਗਾਂ ਲਾਉਣ ਵਾਲ਼ੇ ਗ੍ਰੋਹ ਦੇ ਛੇ ਮੈਂਬਰ ਗ੍ਰਿਫਤਾਰ

ਐਡਮਿੰਟਨ, ਅਲਬਰਟਾ: ਅਲਬਰਟਾ ਪੁਲਿਸ ਕੀਤੀ ਕਾਰਵਾਈ ਵਿੱਚ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 20 ਸਾਲਾ ਪਰਮਿੰਦਰ ਸਿੰਘ, 18 ਸਾਲਾ ਮਾਨਵ ਹੀਰ, 19 ਸਾਲਾ ਰਵਿੰਦਰ ਸੰਧੂ, 19 ਸਾਲਾ ਅਰਜਨ ਸੈਹਨਾਂ ਸ਼ਾਮਿਲ ਹਨ। ਪਿਛਲੇ ਦਿਨਾਂ ਤੋਂ ਇਸ ਗ੍ਰੋਹ ਵੱਲੋਂ ਬਿਜਨੈਸਮੈਨਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਸਨ। ਜੇ ਕੋਈ ਨਾਂਹ ਕਰਦਾ ਸੀ ਤਾਂ ਘਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਸੀ। ਪਿਛਲੇ ਦਿਨੀਂ ਫਿਰੌਤੀ ਦੀਆਂ 18 ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਨੌਜਵਾਨਾਂ ‘ਤੇ ਗੈਰ ਕਨੂੰਨੀ ਹਥਿਆਰ ਰੱਖਣ, ਅੱਗ ਲਾਉਣ, ਫਿਰੌਤੀ ਮੰਗਣ ਦੇ 12-12 ਚਾਰਜ ਲਗਾਏ ਗਏ ਹਨ। ਪੁਲਿਸ ਅਨੁਸਾਰ ਫਿਰੌਤੀਆਂ ਪੰਜਾਬੀ ਬਿਜਨੈਸਮੈਨਾਂ ਤੋਂ ਹੀ ਮੰਗੀਆਂ ਜਾ ਰਹੀਆਂ ਸਨ।

Spread the love