ਡੌਂਕੀ ਲਾ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਕਈ ਮੌਤਾਂ!

ਉੱਤਰੀ ਫਰਾਂਸ ਤੋਂ ਬ੍ਰਿਟੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਸਮੇਂ ਇਕ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਫਰਾਂਸ ਦੇ ਅਧਿਕਾਰੀਆਂ ਮੁਤਾਬਕ ਸੂਚਨਾ ਮਿਲਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜਦਕਿ ਹਾਦਸੇ ‘ਚ ਬਚੇ ਲੋਕਾਂ ਨੂੰ ਫਰਾਂਸ ਦੇ ਐਂਬਲੇਟਿਊਜ਼ ਦੇ ਸਪੋਰਟਸ ਹਾਲ ‘ਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਉੱਤਰੀ ਫਰਾਂਸ ਤੋਂ ਬ੍ਰਿਟੇਨ ਜਾ ਰਹੀ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਇੰਗਲਿਸ਼ ਚੈਨਲ ਵਿੱਚ ਪਲਟ ਗਈ ਸੀ। ਇਸ ਹਾਦਸੇ ‘ਚ ਕਿਸ਼ਤੀ ‘ਤੇ ਸਵਾਰ 13 ਲੋਕਾਂ ਦੀ ਮੌਤ ਹੋ ਗਈ। ਚੈਨਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸੀਸੀ ਤੱਟ ਰੱਖਿਅਕ ਅਤੇ ਜਲ ਸੈਨਾ ਦੇ ਜਹਾਜ਼ਾਂ ਨੇ ਪਾਸ-ਡੇ-ਕਲੇਸ ਖੇਤਰ ਤੋਂ 200 ਲੋਕਾਂ ਨੂੰ ਬਚਾਇਆ। ਸ਼ਨੀਵਾਰ ਨੂੰ ਫਰਾਂਸ ਤੋਂ 18 ਵਾਰ ਕਿਸ਼ਤੀਆਂ ਬ੍ਰਿਟੇਨ ਲਈ ਰਵਾਨਾ ਹੋਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ ਵਿਚ 43 ਪਰਵਾਸੀਆਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲਾਪਤਾ ਹੋ ਗਏ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਕਿਸ਼ਤੀ ਪਲਟਣ ਕਾਰਨ ਚਾਰ, ਅਪ੍ਰੈਲ ਵਿੱਚ ਇੱਕ ਬੱਚੇ ਸਮੇਤ ਪੰਜ ਅਤੇ ਜਨਵਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।

Spread the love