ਪੰਜਾਬ ਦੇ 3 ਪਿੰਡਾਂ ਨੇ ਕੀਤਾ ਵੋਟਾਂ ਦਾ ਮੁਕੰਮਲ ਬਾਈਕਾਟ, ਨਹੀਂ ਭੁਗਤੀ ਇੱਕ ਵੀ ਵੋਟ

ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿਚਲੇ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।ਇਹ ਪਿੰਡ ਹਨ ਮੁਸ਼ਕਾਬਾਦ, ਟੱਪਰੀਆਂ, ਅਤੇ ਖੀਰਨੀਆ।ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਇੱਕ ਬਾਇਓਗੈਸ ਫੈਕਟਰੀ ਦਾ ਪਿਛਲੇ ਦੋ ਸਾਲਾਂ ਤੋਂ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਦੀ ਸ਼ਿਕਾਇਤ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਫੈਕਟਰੀ ਕਾਰਨ ਉਨ੍ਹਾਂ ਦੀ ਆਬੋ-ਹਵਾ ਖ਼ਰਾਬ ਹੋਵੇਗੀ ਅਤੇ ਸਿਹਤ ਉੱਤੇ ਅਸਰ ਪਵੇਗਾ।ਪਿੰਡ ਵਿੱਚ ਕੰਧਾਂ ਉੱਤੇ ਚੋਣਾਂ ਦੇ ਬਾਈਕਾਟ ਦੇ ਪੋਸਟਰ ਵੀ ਲੱਗੇ ਹੋਏ ਹਨ।ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਦੱਸਿਆ, “ਅਸੀਂ ਪਿਛਲੇ 2 ਸਾਲਾਂ ਤੋਂ ਫੈਕਟਰੀ ਦੇ ਵਿਰੁੱਧ ਸੰਘਰਸ਼ ਕਰ ਰਹੇ ਹਾਂ, ਅਸੀਂ ਪਿਛਲੇ 28 ਦਿਨਾਂ ਤੋਂ ਧਰਨਾ ਲਗਾਇਆ ਹੋਇਆ।”ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਪਿੰਡ ਵਿੱਚੋਂ ਕਿਸੇ ਨੇ ਵੀ ਵੋਟ ਨਹੀਂ ਪਾਈ ਹੈ ਅਤੇ ਅੱਗੇ ਵੀ ਬਾਈਕਾਟ ਜਾਰੀ ਰਹੇਗਾ।

Spread the love