ਯੂਕਰੇਨ ਦੀ ਟੈਨਿਸ ਖਿਡਾਰਨ ਐਲੀਨਾ ਸਵਿਤੋਲੀਨਾ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਇੱਕ ਸਮੇਂ 1-4 ਨਾਲ ਪਛੜ ਰਹੀ ਸਵਿਤੋਲੀਨਾ ਨੇ ਅਗਲੇ 12 ਵਿਚੋਂ 11 ਗੇਮ ਜਿੱਤਦਿਆਂ ਵੈਰੋਨਿਕਾ ਕੁਦੇਰਮੇਤੋਵਾ ਨੂੰ 6-4, 6-4 ਨਾਲ ਹਰਾ ਕੇ ਤੀਜੀ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਐਲੀਨਾ ਰਿਬਾਕੀਨਾ ਜਾਂ ਮੈਡੀਸਨ ਕੀਜ਼ ਵਿਚੋਂ ਇੱਕ ਨਾਲ ਹੋਵੇਗਾ। ਉਂਜ ਉਹ 12ਵੀਂ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚੀ ਹੈ। ਦੱਸਣਯੋਗ ਹੈ ਕਿ ਐਲੀਨਾ ਨੇ 2021 ’ਚ ਫਰਾਂਸ ਦੇ ਗਾਏਲ ਮੋਨਫਿਲਸ ਨਾਲ ਵਿਆਹ ਕਰਵਾਇਆ ਸੀ।
