ਔਰਤ ਨਾਲ ਵਾਪਰਿਆ ਹਾਦਸਾ; ਬਿਲਡਿੰਗ ਦੇ ਮਾਲਕ ਨੂੰ ਦੇਣਾ ਪਿਆ $35 Million ਦਾ ਮੁਆਵਜ਼ਾ!

ਅਮਰੀਕੀ ਕੰਪਨੀ ਜੇਪੀ ਮੋਰਗਨ ਦੇ ਸਾਬਕਾ ਵਿਸ਼ਲੇਸ਼ਕ ਨੂੰ $35 Million ਦਾ ਮੁਆਵਜ਼ਾ ਦਿੱਤਾ ਗਿਆ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ 2015 ‘ਚ ਇਕ ਬਿਲਡਿੰਗ ਦਾ ਕੱਚ ਦਾ ਦਰਵਾਜ਼ਾ ਉਸ ‘ਤੇ ਡਿੱਗ ਪਿਆ ਸੀ। ਇਸ ਹਾਦਸੇ ਨੇ ਉਸ ਦੇ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ। ਇਹ ਘਟਨਾ 2015 ਵਿੱਚ ਵਾਪਰੀ ਜਦੋਂ 36 ਸਾਲਾ ਮੇਘਨ ਬ੍ਰਾਊਨ ਮੈਨਹਟਨ ਵਿੱਚ ਇੱਕ ਫਿਜ਼ੀਕਲ ਥੈਰੇਪੀ ਲੈ ਕੇ ਵਾਪਸ ਆ ਰਹੀ ਸੀ। ਇਸ ਘਟਨਾ ਦੀ ਵੀਡੀਓ ਉਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ 7.5 ਫੁੱਟ ਉੱਚਾ ਲਾਬੀ ਦਾ ਦਰਵਾਜ਼ਾ ਮੇਘਨ ਬ੍ਰਾਊਨ ‘ਤੇ ਡਿੱਗਦਾ ਨਜ਼ਰ ਆ ਰਿਹਾ ਹੈ।

Spread the love