ਸਾਬਕਾ ਮੰਤਰੀ ਮਲੂਕਾ ਦੀ IAS ਨੂੰਹ ਦੇ ਮੁੰਡਾ ਭਾਜਪਾ ਵਿਚ ਸ਼ਾਮਿਲ , ਮੁੱਖ ਮੰਤਰੀ ਦੀ ਚੇਤਾਵਨੀ

ਪੰਜਾਬ ਸਰਕਾਰ ਵਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਦਾ ਆਈ. ਏ. ਐੱਸ ਅਹੁਦੇ ਤੋਂ ਦਿੱਤਾ ਅਸਤੀਫ਼ਾ ਨਾਮਨਜ਼ੂਰ ਕੀਤਾ ਗਿਆ ਹੈ।ਅੱਜ ਆਪਣੇ ਪਤੀ ਨਾਲ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਪਰਮਪਾਲ ਕੌਰ ਦੇ ਅਸਤੀਫ਼ੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਪਾਲ ਕੌਰ ਜੀ ਆਈ. ਏ. ਐੱਸ. ਅਫਸਰ ਦੇ ਤੌਰ ‘ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ।ਬੀਬਾ ਜੀ ਜਿੰਨੀ ਕਾਹਲੀ ਆਈ. ਏ. ਐੱਸ. ਬਣਨ ਦੀ ਸੀ। ਛੱਡਣ ਲਈ ਵੀ ਤੌਰ ਤਰੀਕੇ ਹਨ। ਕਿਰਪਾ ਕਰਕੇ ਅਸਤੀਫ਼ਾ ਦੇਣ ਦੇ ਤਰੀਕੇ ਸਮਝੋ, ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ‘ਚ ਪੈ ਸਕਦੀ ਹੈ।

Spread the love