ਰੋਹਤਕ ਤੋਂ ਦਿੱਲੀ ਜਾ ਰਹੀ ਟਰੇਨ ‘ਚ ਧਮਾਕਾ, 4 ਲੋਕ ਝੁਲਸੇ

ਹਰਿਆਣਾ ਦੇ ਰੋਹਤਕ ਤੋਂ ਦਿੱਲੀ ਜਾ ਰਹੀ ਟਰੇਨ ਵਿੱਚ ਧਮਾਕਾ ਹੋਇਆ ਹੈ। ਜਿਸ ਕਾਰਨ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸਾਂਪਲਾ ਨੇੜੇ ਟਰੇਨ ਦੇ ਡੱਬਿਆਂ ‘ਚ ਧਮਾਕਾ ਹੋਇਆ। ਜਿਸ ਕਾਰਨ ਅਚਾਨਕ ਅੱਗ ਲੱਗ ਗਈ। ਚਾਰ ਯਾਤਰੀਆਂ ਨੂੰ ਝੁਲਸਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਚਨਾ ਤੋਂ ਬਾਅਦ ਸਥਾਨਕ ਅਤੇ ਰੇਲਵੇ ਪੁਲਸ ਨੇ ਆ ਕੇ ਜਾਂਚ ਕੀਤੀ। ਐਫਐਸਐਲ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੋਈ ਵਿਅਕਤੀ ਸਲਫਰ ਅਤੇ ਪੋਟਾਸ਼ ਲੈ ਕੇ ਜਾ ਰਿਹਾ ਸੀ। ਜਿਸ ਕਾਰਨ ਧਮਾਕਾ ਹੋਇਆ। ਰੇਲਵੇ ਪੁਲਿਸ ਨੇ ਬੰਬ ਨਿਰੋਧਕ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਹੈ। ਦਿੱਲੀ ਤੋਂ ਵੀ ਇਕ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ।

Spread the love