ਅੰਮ੍ਰਿਤਸਰ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਇਥੇ ਗੁਰਬਖਸ਼ ਨਗਰ ਪੁਲਿਸ ਚੌਕੀ ਨੇੜੇ ਧਮਾਕਾ ਹੋਣ ਦੀ ਖਬਰ ਹੈ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਚੌਕੀ ਨੇੜੇ ਧਮਾਕੇ ਦੇ ਮਾਮਲੇ ‘ਚ ਏ.ਡੀ.ਸੀ.ਪੀ ਨੇ ਸਪੱਸ਼ਟ ਕੀਤਾ ਕਿ ਫੋਰੈਂਸਿਕ ਅਤੇ ਹੋਰ ਟੀਮਾਂ ਨੇ ਉਸ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੇ ਧਮਾਕਾ ਹੋਇਆ ਸੀ।