ਐਵੀਏਸ਼ਨ ਕੰਪਨੀ ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ

ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਇੱਕ ਵਿਮਾਨਨ ਕੰਪਨੀ ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ ਹੋਇਆ ਹੈ। ਤੁਰਕੀ ਦੇ ਅਧਿਕਾਰੀਆਂ ਨੇ ਇਸ ਨੂੰ ‘ਦਹਿਸ਼ਤਗਰਦੀ ਹਮਲਾ’ ਕਿਹਾ ਹੈ।ਇਹ ਧਮਾਕਾ ਰਾਜਾਧਾਨੀ ਅੰਕਾਰਾ ਤੋਂ ਚਾਲੀ ਕਿਲੋਮੀਟਰ ਦੂਰੀ ਉੱਤੇ ਹੋਇਆ ਹੈ।ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਇਆ ਪੁਸ਼ਟੀ ਕੀਤੀ ਹੈ ਕਿ ਇਸ ਧਮਾਕੇ ਵਿੱਚ ਚਾਰ ਲੋਕ ਮਾਰੇ ਗਏ ਹਨ ਅਤੇ 14 ਵਿਅਕਤੀ ਜ਼ਖ਼ਮੀ ਹੋਏ ਹਨ।ਤੁਰਕੀ ਦੇ ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਦੇ ਹੋਏ ਕਿਹਾ,“ਅੰਕਾਰਾ ਕੋਲ ਹਮਲਾ ਹੋਇਆ ਹੈ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ”ਉਨ੍ਹਾਂ ਕਿਹਾ, “ਮੰਦਭਾਗਾ ਹੈ ਕਿ ਕੁਝ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਤੇ ਕੁਝ ਲੋਕ ਜ਼ਖ਼ਮੀ ਹੋਏ ਹਨ।”ਐੱਨਟੀਵੀ ਟੈਲੀਵਿਜ਼ਨ ਚੈਨਲ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਟਰਕਿਸ਼ ਏਅਰੋਸਪੇਸ ਇੰਡਸਟਰੀਜ਼ ਦੇ ਸਾਹਮਣੇ ਭਾਰੀ ਮਾਤਰਾ ਵਿੱਚ ਧੂੰਆਂ ਦਿਖਾਈ ਦੇ ਰਿਹਾ ਹੈ।ਸਥਾਨਕ ਮੀਡੀਆ ਮੁਤਾਬਕ ਗੋਲੀਆਂ ਚੱਲਣ ਦੀ ਆਵਾਜ਼ ਵੀ ਆਈ ਹੈ।ਘਟਨਾ ਵਾਲੀ ਥਾਂ ਦੇ ਅੰਦਰੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਇੱਕ ਵਿਅਕਤੀ ਨੂੰ ਹਥਿਆਰ ਨਾਲ ਦੇਖਿਆ ਜਾ ਸਕਦਾ ਹੈ।ਇਸ ਘਟਨਾ ਵਿੱਚ ਕਿੰਨੇ ਲੋਕ ਸ਼ਾਮਲ ਸਨ, ਇਸ ਬਾਰੇ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ।

Spread the love