ਲੇਬਨਾਨ : ਧਮਾਕੇ ‘ਚ 8 ਦੀ ਮੌਤ, 2700 ਤੋਂ ਵੱਧ ਜ਼ਖ਼ਮੀ

ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਜੁੜੇ ਮੈਂਬਰਾਂ ਦੇ ਪੇਜਰਾਂ (ਸੰਚਾਰ ਯੰਤਰਾਂ) ਵਿੱਚ ਲੜੀਵਾਰ ਧਮਾਕੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ‘ਚ 1 ਲੜਕੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। 2700 ਤੋਂ ਵੱਧ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 200 ਦੀ ਹਾਲਤ ਨਾਜ਼ੁਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੇਜਰਾਂ ਨੂੰ ਹੈਕ ਕਰਕੇ ਬਲਾਸਟ ਕੀਤਾ ਗਿਆ ਹੈ। ਇਸ ਹੈਕਿੰਗ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਜ਼ਰਾਈਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Spread the love