ਫਿਰੌਤੀਆਂ ਲੈਣ ਲਈ ਸਰਗਰਮ ਹੋਇਆ ਗਿਰੋਹ

ਫਿਰੌਤੀਆਂ ਲੈਣ ਲਈ ਸਰਗਰਮ ਹੋਇਆ ਗਿਰੋਹ

ਐਬਟਸਫੋਰਡ, 6 ਦਸੰਬਰ, 2023: ਕੈਨੇਡਾ ਵਿਚ ਵੀ ਫਿਰੌਤੀਆਂ ਵਸੂਲਣ ਲਈ ਇਕ ਗਿਰੋਹ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਐਬਟਸਫੋਰਡ ਸ਼ਹਿਰ ਦੇ ਕਾਰੋਬਾਰੀਆਂ ਨੂੰ ਚਿੱਠੀਆਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿਚ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਭਵਿੱਖ ਵਿਚ ਹੋਣ ਵਾਲੀ ਹਿੰਸਾ ਤੋਂ ਬਚਣ ਲਈ ਫਿਰੌਤੀਆਂ ਦੇਣ। ਹਾਲਾਂਕਿ ਕਿਸੇ ਵੀ ਕਾਰੋਬਾਰੀ ਨਾਲ ਗੈਂਗਸਟਰਾਂ ਨੇ ਸਿੱਧਾ ਸੰਪਰਕ ਨਹੀਂ ਕੀਤਾ ਪਰ ਚਿੱਠੀਆਂ ਬਹੁਤ ਸਾਰੇ ਵਪਾਰੀਆਂ ਨੂੰ ਮਿਲੀਆਂ ਹਨ।ਐਬਟਸਫੋਰਡ ਪੁਲਿਸ ਨੇ ਪੁਸ਼ਟੀ ਕੀਤੀ ਹੈ ਤੇ ਖਦਸ਼ਾ ਜ਼ਾਹਰਾ ਕੀਤਾ ਹੈ ਕਿ ਚਿੱਠੀਆਂ ਸਮੂਹਿਕ ਤੌਰ ’ਤੇ ਲਿਖੀਆਂ ਗਈਆਂ ਹਨ। ਪੁਲਿਸ ਨੇ ਕਾਰੋਬਾਰੀਆਂ ਨੂੰ ਆਖਿਆ ਹੈ ਕਿ ਉਹ ਕਿਸੇ ਵੀ ਤਰੀਕੇ ਸ਼ੱਕੀ ਵਿਅਕਤੀ ਨਾਲ ਸੰਪਰਕ ਨਾ ਕਰਨ ਅਤੇ ਕਿਸੇ ਨੂੰ ਵੀ ਫਿਰੌਤੀ ਵਗੈਰਾ ਨਾ ਦੇਣ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕਾਰੋਬਾਰੀਆਂ ਨੂੰ ਚਿੱਠੀਆਂ ਮਿਲੀਆਂ ਹਨ, ਉਹ ਪੁਲਿਸ ਨਾਲ ਸੰਪਰਕ ਕਰਨ। ਇਸ ਵਾਸਤੇ ਪੁਲਿਸ ਨੇ ਫੋਨ ਨੰਬਰ ਵੀ ਜਾਰੀ ਕੀਤਾ ਹੈ।

Spread the love