ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰ ਦੀ ਹੋਈ ਮੌਤ

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦਿਹਾਂਤ ਹੋ ਗਿਆ। ਉਹ ਬੀਤੇ ਕੁੱਝ ਸਮੇਂ ਤੋਂ ਬਿਮਾਰ ਸਨ। ਬਠਿੰਡੇ ਦੇ ਜੰਮਪਲ ਚਰਨਜੀਤ ਰੰਗ-ਮੰਚ ਨਾਲ ਜੁੜੇ ਰਹੇ।ਇੰਗਲੈਂਡ ਵਿਚ ਵੱਖ ਵੱਖ ਰੇਡੀਓ, ਟੀ. ਵੀ. ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ। ਚਰਨਜੀਤ ਸੰਧੂ ਨੇ ਵੱਤਰ ਅਤੇ ਲੰਡਨ ਦੀ ਹਾਰ ਫਿਲਮਾਂ ਬਣਾਉਣ ਤੋਂ ਇਲਾਵਾ ਦਰਜਜਨ ਦੇ ਕਰੀਬ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ। ਜਿਸ ਵਿਚ ਦੁੱਲਾ ਵੈਲੀ, ਅੰਗਰੇਜ਼, ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ ਆਦਿ ਵਰਨਣਯੋਗ ਹਨ।ਇਸ ਤੋਂ ਇਲਾਵਾ ਅਨੇਕਾਂ ਹੀ ਕਾਮੇਡੀ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਰਹੇ ਸਨ। ਚਰਨਜੀਤ ਸੰਧੂ ਨੇ ‘ਬਦਲਾ ਜੱਟੀ ਦਾ’, ‘ਕਠਪੁੱਤਲੀ’, ‘ਕੀ ਬਣੂੰ ਦੁਨੀਆ ਦਾ’, ‘ਤੂਫਾਨ ਸਿੰਘ’, ‘ਅੰਗਰੇਜ’ ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ।

Spread the love