ਫਤਿਹਗੜ੍ਹ ਸਾਹਿਬ ਦੇ ਪਿੰਡ ਮੁਸਤਫਾਬਾਦ ਵਿਖੇ ਇਕ ਵਿਆਹ ਸਮਾਗਮ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਵਿਆਹ ਮੌਕੇ ਗੈਸ ਸਿਲੰਡਰ ਨੂੰ ਬਦਲਣ ਸਮੇਂ ਇਹ ਹਾਦਸਾ ਵਾਪਰਿਆ।ਇਸ ਹਾਦਸੇ ਵਿਚ ਜਿੱਥੇ ਇਕ ਔਰਤ ਦੀ ਪਹਿਲਾਂ ਮੌਤ ਹੋ ਗਈ ਸੀ, ਉੱਥੇ ਹੀ ਅੱਗ ਦੀ ਲਪੇਟ ਵਿਚ ਬੁਰੀ ਤਰ੍ਹਾਂ ਝੁਲਸੀਆਂ ਦੋ ਹੋਰ ਔਰਤਾਂ ਇਲਾਜ ਦੌਰਾਨ ਦਮ ਤੋੜ ਗਈਆਂ। ਕੁੱਲ ਤਿੰਨ ਮੌਤਾਂ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਬਾਕੀ ਰਹਿੰਦੇ ਤਿੰਨ ਗੰਭੀਰ ਰੂਪ ਵਿਚ ਹੋਏ ਜ਼ਖ਼ਮੀਆਂ ਦਾ PGI ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਹੈ।